ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਫਿਰ ਸ਼ੇਅਰ ਕੀਤਾ ਵੀਡੀਓ

05/16/2020 7:03:09 PM

ਨਵੀਂ ਦਿੱਲੀ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਇਕ ਪਾਸੇ ਜਿੱਥੇ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਹਨ ਤੇ ਰੋਜਾਨਾ ਇੰਸਟਾਗ੍ਰਾਮ ਲਾਈਵ ਹੋ ਕੇ ਲੋਕਾਂ ਨਾਲ ਗੱਲ ਕਰ ਰਹੇ ਤਾਂ ਇਸ ਦੌਰਾਨ ਉਸਦੀ ਪਤਨੀ ਵੀ ਰੋਜਾਨਾ ਇੰਸਟਾਗ੍ਰਾਮ 'ਤੇ ਆਪਣੀ ਹੌਟ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ 'ਤੇ ਲੋਕਾਂ ਨੇ ਬਹੁਤ ਸਾਰੇ ਕੁਮੈਂਟ ਕੀਤੇ ਤੇ ਕਿਹਾ ਕਿ ਜਾ ਕੇ ਆਪਣੇ ਪਤੀ ਸ਼ੰਮੀ ਤੋਂ ਮੁਆਫੀ ਮੰਗ ਲਵੋ। ਪਰ ਅਜਿਹਾ ਤਾਂ ਹੋਇਆ ਨਹੀਂ ਬਲਕਿ ਸ਼ੰਮੀ ਦੀ ਪਤਨੀ ਨੇ ਹੁਣ ਇਕ ਹੋਰ ਨਵਾਂ ਵੀਡੀਓ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਹਸੀਨ ਜਹਾਂ ਨੇ ਵੀਡੀਓ ਪੋਸਟ 'ਤੇ ਕੈਪਸ਼ਨ 'ਚ ਕਿਹਾ ਕਿ- 'ਜੈਸੇ ਦਿਲ ਚਾਹੇ, ਵੈਸੇ ਜਿਓ, ਖੁਸ਼ੀ ਹੀ ਤੁਮਹਾਰੀ ਇਬਾਦਤ ਹੈ। ਖੁਸ਼ ਰਹੋਗੇ ਤਾਂ ਦੋਨੋਂ ਜਹਾਂ ਤੁਮਹਾਰੇ ਹੈ।'

 
 
 
 
 
 
 
 
 
 
 
 
 
 

Sawal karu bar bar kese jiu🤔?nazakate zindagi🤩 boli jese dil chahe wese jio khushi hi tumhari ibadat hai khush rahoge to dono jahan tumhari hai🥰 #hasinjahanfam #hasinjahan #hasinjahanentertainment #hasinjahanfun #starhasinjahan #mirchihasinjahan #staylisthasinjahan #bollywoodstyle

A post shared by hasin jahan (@hasinjahanofficial) on May 13, 2020 at 11:47pm PDT


ਹਸੀਨ ਜਹਾਂ ਨੇ ਜਿਵੇਂ ਹੀ ਇੰਸਟਾ 'ਤੇ ਵੀਡੀਓ ਸ਼ੇਅਰ ਕੀਤਾ ਕਈ ਯੂਜ਼ਰਸ ਭੜਕ ਗਏ ਤੇ ਉਨ੍ਹਾਂ ਨੇ ਕੁਮੈਂਟ ਬਾਕਸ 'ਚ ਜਾ ਕੇ ਹਸੀਨ ਜਹਾਂ ਨੂੰ ਉਲਟਾ ਸਿੱਧਾ ਕਹਿਣਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਕਿਹਾ ਕਿ ਰਮਜਾਨ ਦਾ ਮਹੀਨਾ ਚੱਲ ਰਿਹਾ ਹੈ, ਤੁਸੀਂ ਅਜਿਹਾ ਕਿਵੇਂ ਕਰ ਸਕਦੀ ਹੋ। ਜਾ ਕੇ ਅੱਲਾਹ ਤੋਂ ਮੁਆਫੀ ਮੰਗੋ। ਇਕ ਹੋਰ ਯੂਜਰ ਨੇ ਕਿਹਾ ਕਿ ਆਪਣੀ ਬੇਟੀ ਤੇ ਪਤੀ ਦੇ ਬਾਰੇ 'ਚ ਸੋਚੋ।  

 

 
 
 
 
 
 
 
 
 
 
 
 
 
 

Maine aag🔥 laga di hai ab tum fat te raho💣💣 #hasinjahan #hasinjahanfam #hasinjahanentertainment # hasinjahanfun# starhasinjahan#mirchihasinjahan💃💃🤣🤣

A post shared by hasin jahan (@hasinjahanofficial) on May 8, 2020 at 9:24pm PDT


Garg

Reporter

Related News