ਸ਼ਮੀ ਨੇ ਅਪਲੋਡ ਕੀਤੀ ਆਪਣੀ ਤਸਵੀਰ, ਪ੍ਰਸ਼ੰਸਕਾਂ ਨੇ ਕਿਹਾ- ਦੁਨੀਆ ਦਾ ਸਭ ਤੋਂ ਖਤਰਨਾਕ ਗੇਂਦਬਾਜ਼
Saturday, Nov 23, 2019 - 03:55 PM (IST)

ਨਵੀਂ ਦਿੱਲੀ : ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਹ ਮੁਕਾਬਲਾ ਡੇਅ-ਨਾਈਟ ਦੇ ਰੂਪ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਇਹ ਭਾਰਤ ਦਾ ਪਹਿਲਾ ਡੇਅ ਨਾਈਟ ਮੁਕਾਬਲਾ ਹੈ ਉੱਥੇ ਹੀ ਦੋਵੇਂ ਟੀਮਾਂ ਗੁਲਾਬੀ ਗੇਂਦ ਨਾਲ ਪਹਿਲੀ ਵਾਰ ਖੇਡ ਰਹੀਆਂ ਹਨ। ਇਸ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਹਾਲਾਂਕਿ ਇਹ ਫੈਸਲਾ ਗਲਤ ਸਾਬਤ ਹੋਇਆ ਅਤੇ ਪੂਰੀ ਟੀਮ 106 ਦੌੜਾਂ 'ਤੇ ਢੇਰ ਹੋ ਗਈ। ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ 'ਚ ਚਲ ਰਹੇ ਮੁਹੰਮਦ ਸ਼ਮੀ ਨੇ ਇਸ ਮੁਕਾਬਲੇ ਵਿਚ ਵੀ ਖਤਰਨਾਕ ਸਾਬਤ ਹੋ ਰਹੇ ਹਨ। ਸ਼ਮੀ ਦੀ ਖਤਰਨਾਕ ਗੇਂਦਬਾਜ਼ੀ ਨਾਲ ਬੰਗਲਾਦੇਸ਼ ਦੇ 2 ਬੱਲੇਬਾਜ਼ (ਲਿਟਨ ਦਾਸ ਅਤੇ ਨਈਮ ਹਸਨ) ਜ਼ਖਮੀ ਵੀ ਹੋ ਗਏ।
ਸ਼ਮੀ ਦੀ ਅਜਿਹੀ ਖਤਰਨਾਕ ਗੇਂਦਬਾਜ਼ੀ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਵੀ ਉਸ ਦੀ ਸ਼ਲਾਘਾ ਕੀਤੇ ਬਿਨਾ ਨਹੀਂ ਰਹਿ ਸਕੇ। ਕ੍ਰਿਕਟ ਪ੍ਰਸ਼ੰਸਕ ਮੰਨ ਗਏ ਹਨ ਕਿ ਅਸਲ ਵਿਚ ਸ਼ਮੀ ਤੋਂ ਖਤਰਨਾਕ ਗੇਂਦਬਾਜ਼ ਹੋਰ ਕੋਈ ਨਹੀਂ ਹੈ। ਸ਼ਮੀ ਨੇ ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ ਦੇ ਕੈਪਸ਼ਨ ਵਿਚ ਉਸ ਨੇ ਲਿਖਿਆ, ''ਸੈਲੀਬ੍ਰੇਸ਼ਨ INDvsBAN ਟੀਮ ਇੰਡੀਆ ਅਤੇ ਫਿੱਟਨੈਸ।''
ਤਸਵੀਰ ਦੇਖ ਪ੍ਰਸ਼ੰਸਕਾਂ ਨੇ ਲਿਖਿਆ ਕਿ ਤੁਸੀਂ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਖਤਰਨਾਕ ਗੇਂਦਬਾਜ਼ ਹੋ। ਇਕ ਯੂਜ਼ਰ ਨੇ ਸ਼ਮੀ ਲਈ ਲਿਖਿਆ, ''ਭਾਜੀ ਤੁਸੀਂ ਈਡਨ ਗਾਰਡਨ ਵਿਚ ਤਹਿਲਕਾ ਮਚਾ ਦਿੱਤਾ ਹੈ।'' ਉੱਥੇ ਹੀ ਇਕ ਨੇ ਲਿਖਿਆ ਕਿ ਤੁਹਾਡੇ ਤੋਂ 5 ਵਿਕਟਾਂ ਦੀ ਉਮੀਦ ਸੀ ਪਰ ਤੁਸੀਂ ਇਕ ਹੀ ਹਾਸਲ ਕਰ ਸਕੇ। ਉਮੀਦ ਹੈ ਕਿ ਦੂਜੀ ਪਾਰੀ ਵਿਚ ਤੁਸੀਂ ਜ਼ਿਆਦਾ ਬੱਲੇਬਾਜ਼ਾਂ ਨੂੰ ਆਊਟ ਕਰੋਗੇ।