ਸ਼ਮੀ ਨੇ ਸੁੱਟੀ ਅਜਿਹੀ ਗੇਂਦ, ਹੈਰਾਨ ਰਹਿ ਗਿਆ ਬੱਲੇਬਾਜ਼

Friday, Dec 14, 2018 - 05:55 PM (IST)

ਸ਼ਮੀ ਨੇ ਸੁੱਟੀ ਅਜਿਹੀ ਗੇਂਦ, ਹੈਰਾਨ ਰਹਿ ਗਿਆ ਬੱਲੇਬਾਜ਼

ਜਲੰਧਰ—ਆਸਟਰੇਲੀਆ ਖਿਲਾਫ ਪਰਥ 'ਚ ਖੇਡੇ ਜਾ ਰਹੇ ਦੂਜੇ ਟੈਸਟ ਦੌਰਾਨ ਤੇਜ਼ ਪਿੱਚ 'ਤੇ ਭਾਵੇ ਹੀ ਭਾਰਤੀ ਗੇਂਦਬਾਜ਼ ਪਹਿਲੇ ਸੈਸ਼ਨ 'ਚ ਖਾਸ ਛਾਪ ਨਹੀਂ ਛੱਡ ਸਕੇ। ਦੂਜੇ ਸੈਸ਼ਨ ਜਿਵੇਂ ਹੀ ਸ਼ੁਰੂ ਹੋਇਆ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਪਣੀ ਇਕ 'ਖਾਸ ਗੇਂਦ' ਕਾਰਨ ਚਰਚਾ 'ਚ ਆ ਗਏ। ਪਾਰੇ ਦੇ 28ਵੇਂ ਓਵਰ 'ਚ ਜਦੋਂ ਸ਼ਮੀ ਦੇ ਅੱਗੇ ਆਸਟਰੇਲੀਆਈ ਬੱਲੇਬਾਜ਼ ਮਾਰਕੋਸ ਹੈਰਿਸ ਸੀ, ਤਦ ਉਨ੍ਹਾਂ ਦੀ ਗੇਂਦ ਪਿੱਚ ਤੋਂ ਸਿਰਫ 8 ਇੰਚ 'ਤੇ ਉਠਦੀ ਹੋਈ ਵਿਕਟਕੀਪਰ ਰਿਸ਼ਭ ਪੰਤ ਦੇ ਦਸਤਾਨਿਆਂ 'ਚ ਪਹੁੰਚੀ।


140 ਤੋਂ ਜ਼ਿਆਦਾ ਦੀ ਸਪੀਡ ਵਾਲੀ ਇਸ ਗੇਂਦ ਨੂੰ ਖੇਡਦੇ ਸਮੇਂ ਹੈਰਿਸ ਹੈਰਾਨ ਹੁੰਦੇ ਨਜ਼ਰ ਆਏ। ਉਨ੍ਹਾਂ ਨੇ ਪਤਾ ਹੀ ਨਹੀਂ ਲੱਗਿਆ ਕਿ ਗੇਂਦ ਕਦੋਂ ਉਨ੍ਹਾਂ ਦੇ ਕੋਲੋਂ ਨਿਕਲ ਗਈ। ਸ਼ਮੀ ਦੀ ਇਸ ਗੇਂਦ ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕਰਟਨੀ ਐਂਬ੍ਰੋਸ ਦੀ ਯਾਦ ਦਿਲਾ ਦਿੱਤੀ। ਕਰਟਨੀ ਨੇ ਆਸਟਰੇਲੀਆ ਖਿਲਾਫ ਅਜਿਹੀ ਗੇਂਦ ਸੁੱਟੀ ਸੀ।
ਦੱਸ ਦਈਏ ਕਿ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕਰਟਨੀ ਐਂਬ੍ਰੋਸ ਨੇ ਆਸਟਰੇਲੀਆ ਦੇ ਬੱਲੇਬਾਜ਼ ਗ੍ਰੇਗ ਬਲੇਵੇਟ ਨੂੰ ਬੋਲਡ ਕੀਤਾ ਸੀ। ਲੰਬੇ ਕਦ ਦੇ ਗੇਂਦਬਾਜ਼ ਕਰਟਨੀ ਦੀ ਇਹ ਤੇਜ਼ ਗੇਂਦ ਪਿੱਚ ਤੋਂ ਸਿਰਫ 6-8 ਇੰਚ ਹੀ 'ਤੇ ਉੱਠੀ ਸੀ।


author

Hardeep kumar

Content Editor

Related News