ਸ਼ੰਮੀ ਦੀ ਭੂਮਿਕਾ ਸਪੱਸ਼ਟ ਹੈ ਪਰ ਆਖਰੀ-11 ’ਚ ਉਸਦੇ ਲਈ ਜਗ੍ਹਾ ਨਹੀਂ ਹੈ

Wednesday, Oct 18, 2023 - 06:53 PM (IST)

ਨਵੀਂ ਦਿੱਲੀ, (ਭਾਸ਼ਾ)– ਕਈ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਮਹਾਨ ਅਭਿਨੇਤਾ ਕਿਸੇ ਖਾਸ ਫਿਲਮ ਦੇ ਕਿਰਦਾਰ ਵਿਚ ਫਿੱਟ ਨਹੀਂ ਬੈਠਦਾ ਤੇ ਵਨ ਡੇ ਵਿਸ਼ਵ ਕੱਪ ਦੌਰਾਨ ਇਹ ਹਾਲਤ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਹੈ, ਜਿਸ ਦੀ ਭੂਮਿਕਾ ਸਪੱਸ਼ਟ ਹੋਣ ਦੇ ਬਾਵਜੂਦ ਉਸਦੇ ਲਈ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦੇ ਆਖਰੀ-11 ਵਿਚ ਜਗ੍ਹਾ ਨਹੀਂ ਹੈ। ਲੱਗਦਾ ਹੈ ਕਿ 2019 ਵਿਸ਼ਵ ਕੱਪ ਦੇ ਉਲਟ ਭਾਰਤੀ ਟੀਮ ਮੈਨੇਜਮੈਂਟ ਇਸ ਸਮੇਂ ਟੀਮ ਦੇ ਮੈਂਬਰਾਂ ਦੀ ਭੂਮਿਕਾ ਨੂੰ ਲੈ ਕੇ ਜ਼ਿਆਦਾਤਰ ਸਪੱਸ਼ਟ ਹੈ ਤੇ ਇਹ ਹੀ ਵਜ੍ਹਾ ਹੈ ਕਿ ਵਿਸ਼ਵ ਪੱਧਰੀ ਗੇਂਦਬਾਜ਼ ਹੋਣ ਦੇ ਬਾਵਜੂਦ ਸ਼ੰਮੀ ਨੂੰ ਪਹਿਲੇ ਤਿੰਨ ਮੈਚਾਂ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਅਜਿਹਾ ਤਦ ਹੋ ਰਿਹਾ ਹੈ ਜਦਕਿ ਸ਼ੰਮੀ ਨੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਸਟਰੇਲੀਆ ਵਿਰੁੱਧ ਇਕ ਮੈਚ ਵਿਚ 5 ਵਿਕਟਾਂ ਲਈਆਂ ਸਨ। ਜਸਪ੍ਰੀਤ ਬੁਮਰਾਹ ਦੇ ਨਾਲ ਮੁਹੰਮਦ ਸਿਰਾਜ ਨਵੀਂ ਗੇਂਦ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ ਜਦਕਿ ਆਲਰਾਊਂਡਰ ਹਾਰਦਿਕ ਪੰਡਯਾ ਤੀਜੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਅ ਰਿਹਾ ਹੈ। ਹੁਣ ਤਕ ਦੋ ਮੈਚਾਂ ਵਿਚ ਕੁਲ ਮਿਲਾ ਕੇ 8 ਓਵਰ ਕਰਨ ਵਾਲਾ ਸ਼ਾਰਦੁਲ ਠਾਕੁਰ ਸਪਾਟ ਪਿੱਚ ’ਤੇ ਚੌਥੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਨਿਭਾਅ ਰਿਹਾ ਹੈ ਤੇ ਜੇਕਰ ਚੇਨਈ ਦੀ ਤਰ੍ਹਾਂ ਪਿੱਚ ਸਪਿਨਰਾਂ ਦੇ ਲਈ ਮਦਦਗਾਰ ਹੋਵੇ ਤਾਂ ਫਿਰ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੇ ਨਾਲ ਤੀਜੇ ਸਪਿਨਰ ਦੇ ਰੂਪ ਵਿਚ ਆਰ. ਅਸ਼ਵਿਨ ਨੂੰ ਆਖਰੀ-11 ਵਿਚ ਜਗ੍ਹਾ ਮਿਲ ਰਹੀ ਹੈ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਵਨਡੇ ਰੈਕਿੰਗ 'ਚ ਵਿਰਾਟ ਕੋਹਲੀ ਨੂੰ ਪਛਾੜਿਆ, ਇਸ ਪਾਇਦਾਨ 'ਤੇ ਪਹੁੰਚੇ 'ਹਿਟਮੈਨ'

ਇਸ ਵਾਰ ਬੱਲੇਬਾਜ਼ੀ ਵਿਚ ਵੀ ਵਧੇਰੇ ਸਪੱਸ਼ਟਤਾ ਨਜ਼ਰ ਆ ਰਹੀ ਹੈ ਜਦਕਿ 2019 ਵਿਚ ਚੌਥਾ ਨੰਬਰ ‘ਮਿਊਜ਼ੀਕਲ ਚੇਅਰ’ ਬਣ ਗਿਆ ਸੀ। ਸ਼੍ਰੇਅਸ ਅਈਅਰ ਜੇਕਰ ਫਿੱਟ ਰਹਿੰਦਾ ਹੈ ਤਾਂ ਇਸ ਨੰਬਰ ’ਤੇ ਉਹ ਟੀਮ ਦੀ ਪਹਿਲੀ ਪਸੰਦ ਹੈ। ਆਲਮ ਇਹ ਹੈ ਕਿ ਜਿਸ ਸੂਰਯਕੁਮਾਰ ਯਾਦਵ ਨੂੰ ‘ਐਕਸ ਫੈਕਟਰ’ ਮੰਨਿਆ ਜਾ ਰਿਹਾ ਸੀ, ਉਸਦੇ ਲਈ ਆਖਰੀ-11 ਵਿਚ ਜਗ੍ਹਾ ਨਹੀਂ ਹੈ। ਰੋਹਿਤ ਸ਼ਰਮਾ ਅੱਗੇ ਵਧ ਕੇ ਅਗਵਾਈ ਕਰ ਰਿਹਾ ਹੈ ਤੇ ਇਸ ਸਮੇਂ ਭਾਰਤੀ ਟੀਮ ਨੂੰ ਹਰਾਉਣਾ ਬੇਹੱਦ ਮੁਸ਼ਕਿਲ ਲੱਗ ਰਿਹਾ ਹੈ ਪਰ ਕੁਝ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਟੀਮ ਮੈਨੇਜਮੈਂਟ ਨੂੰ ਲੱਭਣਾ ਪਵੇਗਾ। ਜਿਵੇਂ ਕਿ ਕੀ ਟੀਮ ਹਾਰਦਿਕ ’ਤੇ ਤੀਜੇ ਗੇਂਦਬਾਜ਼ ਦੇ ਰੂਪ ਵਿਚ ਭਰੋਸਾ ਕਰ ਸਕਦੀ ਹੈ। ਕੀ ਠਾਕੁਰ ਦੀ ਜਗ੍ਹਾ ਸ਼ੰਮੀ ਨੂੰ ਨਹੀਂ ਲਿਆ ਜਾਣਾ ਚਾਹੀਦਾ ਕਿਉਂਕਿ ਅਜੇ ਤਕ ਨੰਬਰ-8 ਦੇ ਬੱਲੇਬਾਜ਼ ਨੂੰ ਬੱਲੇਬਾਜ਼ੀ ਕਰਨ ਦੀ ਲੋੜ ਨਹੀਂ ਪਈ।

ਚੋਣ ਕਮੇਟੀ ਦੇ ਸਾਬਕਾ ਮੁਖੀ ਐੱਮ. ਐੱਸ. ਕੇ. ਪ੍ਰਸਾਦ ਨੇ ਕਿਹਾ,‘‘ਉਨ੍ਹਾਂ ਦੀ ਰਣਨੀਤੀ ਹਾਲਾਤ ਦੇ ਅਨੁਸਾਰ ਖੇਡਣ ਦੀ ਹੈ ਤੇ ਅਜੇ ਤਕ ਇਹ ਸਫਲ ਰਹੀ ਹੈ। ਸ਼ੰਮੀ ਨੂੰ ਤਦ ਜਗ੍ਹਾ ਮਿਲੇਗੀ ਜਦੋਂ ਉਹ ਸਿਰਾਜ ਨੂੰ ਰੋਟੇਟ ਕਰਨਾ ਚਾਹੁਣਗੇ।’’ ਉਸ ਨੇ ਕਿਹਾ,‘‘ਅਜੇ ਇਹ ਸਪੱਸ਼ਟ ਹੈ ਕਿ ਕਿਸ ਖਿਡਾਰੀ ਨੂੰ ਕਿਸਦੀ ਜਗ੍ਹਾ ਲੈਣੀ ਹੈ ਪਰ ਲੋੜ ਪਈ ਤਾਂ ਸ਼੍ਰੇਅਸ ਦੀ ਜਗ੍ਹਾ ਸੂਰਯਕੁਮਾਰ ਯਾਦਵ ਤੇ ਸ਼ੁਭਮਨ ਗਿੱਲ ਦੀ ਜਗ੍ਹਾ ਇਸ਼ਾਨ ਕਿਸ਼ਨ ਲਵੇਗਾ। ਪਿੱਚ ਜੇਕਰ ਸਪਾਟ ਹੈ ਤਾਂ ਸ਼ਾਰਦੁਲ ਖੇਡੇਗਾ ਤੇ ਟਰਨਿੰਗ ਵਿਕਟ ’ਤੇ ਉਸਦੀ ਜਗ੍ਹਾ ਅਸ਼ਵਿਨ ਆ ਜਾਵੇਗਾ।’’ ਜਿੱਥੋਂ ਤਕ ਸ਼ੰਮੀ ਦੀ ਗੱਲ ਹੈ ਤਾਂ ਉਸ ਨੂੰ ਲੀਗ ਗੇੜ ਦੇ ਆਖਰੀ ਮੈਚ ਵਿਚ ਮੌਕਾ ਮਿਲ ਸਕਦਾ ਹੈ। ਭਾਰਤ ਨੂੰ ਲੀਗ ਗੇੜ ਵਿਚ ਆਪਣਾ ਆਖਰੀ ਮੈਚ 12 ਨਵੰਬਰ ਨੂੰ ਨੀਦਰਲੈਂਡ ਵਿਰੁੱਧ ਖੇਡਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News