ਪਾਕਿ ਮੰਤਰੀ ਫਵਾਦ ਦਾ ਸ਼ਰਮਨਾਕ ਬਿਆਨ, ਭਾਰਤ ਨੇ ਸ਼੍ਰੀਲੰਕਾ ਨੂੰ ਨਾ ਖੇਡਣ ਦੀ ਦਿੱਤੀ ਧਮਕੀ

09/10/2019 3:33:16 PM

ਸਪੋਰਟਸ ਡੈਸਕ : ਬੇਤੁਕੇ ਬਿਆਨਾਂ ਨਾਲ ਭਾਰਤ ਖਿਲਾਫ ਆਪਣੀ ਨਫਰਤ ਦਿਖਾਉਣ ਵਾਲੇ ਪਾਕਿਸਤਾਨੀ ਮੰਤਰੀ ਚੌਧਰੀ ਫਵਾਦ ਹੁਸੈਨ ਇਕ ਵਾਰ ਫਿਰ ਵਿਵਾਦਾਂ ਵਿਚ ਹੈ। ਭਾਰਤ ਦੇ ਚੰਦਰਯਾਨ-2 ਦੀ ਸਾਫਟ ਲੈਂਡਿੰਗ ਨਾ ਹੋਣ 'ਤੇ ਤੰਜ ਕੱਸਣ ਵਾਲੇ ਫਵਾਦ ਹੁਣ ਖੁੱਦ ਆਪਣੀ ਫਜੀਹਤ ਕਰਾਉਣ ਲਈ ਅੱਗੇ ਆ ਗਏ ਹਨ। ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਮੰਗਲਵਾਰ ਦੋਪਿਹਰ ਟਵੀਟ ਕਰ ਲਿਖਿਆ, ''ਕੁਮੈਂਟੇਟਰਸ ਨੇ ਮੈਨੂੰ ਦੱਸਿਆ ਕਿ ਭਾਰਤ ਨੇ ਸ਼੍ਰੀਲੰਕਾਈ ਖਿਡਾਰੀਆਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਪਾਕਿਸਤਾਨ ਦੌਰੇ ਤੋਂ ਇਨਕਾਰ ਨਾ ਕੀਤਾ ਤਾਂ ਉਨ੍ਹਾਂ ਨੂੰ ਆਈ. ਪੀ. ਐੱਲ. 'ਚੋਂ ਬਾਹਰ ਕਰ ਦਿੱਤਾ ਜਾਵੇਗਾ। ਇਹ ਅਸਲ ਵਿਚ ਸਸਤੀ ਰਣਨੀਤੀ ਹੈ। ਖੇਡ ਤੋਂ ਲੈ ਕੇ ਪੁਲਾੜ ਤਕ ਇਕ ਅਜਿਹਾ ਹੰਕਾਰਵਾਦ ਹੈ ਜਿਸਦਾ ਸਾਨੂੰ ਵਿਰੋਧ ਅਤੇ ਨਿੰਦਾ ਕਰਨੀ ਚਾਹੀਦੀ ਹੈ। ਭਾਰਤੀ ਖੇਡ ਅਥਾਰਟੀ ਵੱਲੋਂ ਸੱਚ ਵਿਚ ਇਕ ਸਸਤਾ ਕਦਮ।''

PunjabKesari

ਦਰਅਸਲ, 10 ਟਾਪ ਸ਼੍ਰੀਲੰਕਾਈ ਖਿਡਾਰੀਆਂ ਨੇ 27 ਸਤੰਬਰ ਤੋਂ ਸ਼ੁਰੂ ਹੋ ਰਹੀ 6 ਮੈਚਾਂ ਦੀ ਸੀਰੀਜ਼ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਦੱਸਿਆ ਕਿ ਸ਼ੁਰੂਆਤੀ ਟੀਮ ਵਿਚ ਸ਼ਾਮਲ ਖਿਡਾਰੀਆਂ ਨੂੰ ਏ ਸੁਰੱਖਿਆ ਇੰਤਜ਼ਾਮਾਂ ਦੀ ਜਾਣਕਾਰੀ ਦਿੱਤੀ ਗਈ ਪਰ 10 ਖਿਡਾਰੀਆਂ ਨੇ ਇਸ ਤੋਂ ਹਟਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਚ ਨਿਰੋਸ਼ਨ ਡਿਕਵੇਲਾ, ਕੁਸਲ ਪਰੇਰਾ, ਧਨੰਜੈ ਡੀ ਸਿਲਵਾ, ਥਿਸਾਰਾ ਪਰੇਰਾ, ਅਕਿਲਾ ਧਨੰਜੈ , ਲਸਿਥ ਮਲਿੰਗਾ, ਏਂਜਲੋ ਮੈਥਿਯੂ, ਸੁਰੰਗਾ ਲਕਮਲ ਅਤੇ ਦਿਨੇਸ਼ ਚੰਡੀਮਲ ਵਰਗੇ ਖਿਡਾਰੀ ਹਨ।

PunjabKesari


Related News