ਇਸ ਬੰਗਲਾਦੇਸ਼ੀ ਖਿਡਾਰੀ ਨੇ IPL ਲਈ ਚੁੱਕਿਆ ਵੱਡਾ ਕਦਮ, ਛੱਡਿਆ ਟੀਮ ਦਾ ਸਾਥ
Monday, Apr 22, 2019 - 05:48 PM (IST)

ਸਪੋਰਟਸ ਡੈਸਕ : ਬੰਗਲਾਦੇਸ਼ ਦੇ ਸਟਾਰ ਆਲ ਰਾਊਂਡਰ ਕ੍ਰਿਕੇਟਰ ਸ਼ਾਕਿਬ ਅਲ ਹਸਨ ਆਇਰਲੈਂਡ 'ਚ ਹੋਣ ਵਾਲੀ ਟਰਾਈ ਨੈਸ਼ਨ ਸੀਰੀਜ਼ ਤੋਂ ਪਹਿਲਾਂ ਟੀਮ ਦੇ ਨਾਲ ਨਹੀਂ ਜੁੜਣਗੇ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਸਨਰਾਇਜਰਜ਼ ਹੈਦਰਾਬਾਦ ਦੇ ਨਾਲ ਜੁੜੇ ਰਹਿਣਗੇ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਆਪ੍ਰੇਸ਼ਨ ਚੇਅਰਮੈਨ ਅਕਰਮ ਖਾਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸ਼ਾਕਿਬ ਆਪਣੀ ਨੈਸ਼ਨਲ ਟੀਮ ਦੇ ਨਾਲ ਵਰਲਡ ਕੱਪ ਦੀਆਂ ਤਿਆਰੀਆਂ 'ਚ ਜੁੜਣਗੇ ਜੋ 22 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਦੌਰਾਨ ਸ਼ਾਕਿਬ ਆਈ. ਪੀ. ਐੱਲ 'ਚ ਸਨਰਾਇਜਰਜ਼ ਹੈਦਰਾਬਾਦ ਦੀ ਪਲੇਇੰਗ ਇਲੈਵਨ 'ਚ ਘੱਟ ਹੀ ਵਿਖਾਈ ਦੇਵਣਗੇ। ਜਾਣਕਾਰੀ ਦੇ ਮੁਤਾਬਕ ਬੀ. ਸੀ. ਬੀ. ਨੇ ਸ਼ਾਕਿਬ ਨੂੰ ਪੱਤਰ ਭੇਜ ਕੇ ਟ੍ਰੇਨਿੰਗ ਕੈਂਪ ਦੀ ਜਾਣਕਾਰੀ ਦਿੱਤੀ ਸੀ ਤੇ ਇਸ ਖਿਡਾਰੀ ਨੇ ਸ਼ੁਰੂ 'ਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰ ਦਿੱਤੀ ਸੀ।
ਉਂਗਲ 'ਤੇ ਲੱਗੀ ਸੱਟ ਤੋਂ ਬਾਅਦ ਸ਼ਾਕਿਬ ਨੇ ਬਾਂਗਲਾਦੇਸ਼ੀ ਟੀਮ ਦੇ ਨਾਲ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ ਤੇ ਹੈਦਰਾਬਾਦ ਵਲੋਂ ਖੇਡਣ ਲਈ ਨੋ-ਆਬਜੈਕਸ਼ਨ ਸਰਟੀਫਿਕੇਟ ਵੀ ਜਮਾਂ ਕਰਵਾਇਆ ਸੀ। ਪਰ ਟੀਮ 'ਚ ਡੇਵਿਡ ਵਾਰਨਰ, ਜਾਨੀ ਬੇਅਰਸਟੋ ਤੇ ਕੇਨ ਵਿਲੀਅਮਸਨ ਦੀ ਮੌਜੂਦਗੀ ਨੇ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਚੁਣੇ ਜਾਣ ਤੋਂ ਰੋ ਕੇ ਰੱਖਿਆ। ਹਾਲਾਂਕਿ ਬੇਅਰਸਟੋ ਦੇ ਜਾਣ ਤੋਂ ਬਾਅਦ ਸ਼ਾਕਿਬ ਲਈ ਰਸਤਾ ਖੁੱਲ ਜਾਵੇਗਾ ਤੇ ਉਨ੍ਹਾਂ ਨੂੰ ਆਪਣਾ ਪ੍ਰਦਰਸ਼ਨ ਵਿਖਾਉਣ ਦਾ ਮੌਕਾ ਮਿਲੇਗਾ।