ਸ਼ਾਕਿਬ ਅਲ ਹਸਨ ਦੀ ਸ਼੍ਰੀਲੰਕਾ ਖਿਲਾਫ ਦੂਸਰੇ ਟੈਸਟ ਲਈ ਬੰਗਲਾਦੇਸ਼ ਦੀ ਟੀਮ ’ਚ ਵਾਪਸੀ

03/26/2024 7:53:43 PM

ਸਿਲਹਟ (ਬੰਗਲਾਦੇਸ਼)- ਆਲ ਰਾਊਂਡਰ ਸ਼ਾਕਿਬ ਅਲ ਹਸਨ ਨੂੰ ਅੱਖ ਦੀ ਸਮੱਸਿਆ ਤੋਂ ਬਾਅਦ ਫਿੱਟ ਪਾਏ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਚਟਗਾਂਓ ’ਚ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਦੂਸਰੇ ਅਤੇ ਆਖਰੀ ਟੈਸਟ ਲਈ ਬੰਗਲਾਦੇਸ਼ ਦੀ ਟੀਮ ’ਚ ਸ਼ਾਮਿਲ ਕੀਤਾ ਗਿਆ। ਬੰਗਲਾਦੇਸ਼ ਪਹਿਲਾ ਟੈਸਟ 4 ਦਿਨਾਂ ’ਚ 328 ਦੌੜਾਂ ਨਾਲ ਹਾਰ ਗਿਆ ਸੀ। ਸ਼ਾਕਿਬ ਨਵੰਬਰ ’ਚ ਭਾਰਤ ’ਚ ਹੋਏ ਵਿਸ਼ਵ ਕੱਪ ਤੋਂ ਬਾਅਦ ਰਾਸ਼ਟਰੀ ਟੀਮ ’ਚੋਂ ਬਾਹਰ ਹੈ। ਉਸ ਨੇ 82 ਦੌੜਾਂ ਬਣਾਈਆਂ ਅਤੇ 2 ਵਿਕਟਾਂ ਲਈਆਂ ਸਨ, ਜਿਸ ਨਾਲ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਦਿੱਤਾ ਸੀ ਪਰ ਉਸ ਦੇ ਖੱਬੇ ਹੱਥ ਦੀ ਇਕ ਉਂਗਲੀ ਜ਼ਖਮੀ ਹੋ ਗਈ ਸੀ ਅਤੇ ਨਜ਼ਰ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਪਤਾ ਚੱਲਿਆ ਸੀ। ਉਹ ਫਿੱਟ ਹੋਣ ਤੋਂ ਬਾਅਦ ਪਿਛਲੇ 2 ਮਹੀਨਿਆਂ ਤੋਂ ਬੰਗਲਾਦੇਸ਼ ਵਿਚ ਅਤੇ ਢਾਕਾ ਪ੍ਰੀਮੀਅਮ ਲੀਗ ’ਚ ਖੇਡ ਰਿਹਾ ਹੈ। ਉਸ ਨੂੰ ਟੀਮ ’ਚ ਸ਼ਾਮਿਲ ਕਰਨ ਲਈ ਬੱਲੇਬਾਜ਼ ਤੌਹੀਦ ਹਿਰਦੈ ਨੂੰ ਟੀਮ ’ਚੋਂ ਬਾਹਰ ਕੀਤਾ ਗਿਆ।


Tarsem Singh

Content Editor

Related News