ਨਿਊਜ਼ੀਲੈਂਡ ਦੇ ਖਿਲਾਫ ਬੰਗਲਾਦੇਸ਼ ਦੀਆਂ ਨਜ਼ਰਾਂ 200ਵਾਂ ਮੈਚ ਖੇਡਣ ਜਾ ਰਹੇ ਸ਼ਾਕਿਬ 'ਤੇ

06/04/2019 3:29:20 PM

ਸਪੋਰਟਸ ਡੈਸਕ— ਬੰਗਲਾਦੇਸ਼ ਦੇ ਹਰਫਨਮੌਲਾ ਸ਼ਾਕਿਬ ਅਲ ਹਸਨ ਨਿਊਜ਼ੀਲੈਂਡ ਦੇ ਖਿਲਾਫ ਬੁੱਧਵਾਰ ਨੂੰ ਆਪਣੇ ਕੈਰੀਅਰ ਦਾ 200ਵਾਂ ਵਨ-ਡੇ ਮੈਚ ਖੇਡਣਗੇ ਤਾਂ ਉਨ੍ਹਾਂ ਦਾ ਇਰਾਦਾ ਵਿਸ਼ਵ ਕੱਪ 'ਚ ਟੀਮ ਨੂੰ ਲਗਾਤਾਰ ਦੂਜੀ ਜਿੱਤ ਦਵਾ ਕੇ ਇਸ ਨੂੰ ਯਾਦਗਾਰ ਬਣਾਉਣ ਦਾ ਹੋਵੇਗਾ। ਬੰਗਲਾਦੇਸ਼ ਨੇ ਪਹਿਲੇ ਮੈਚ 'ਚ ਦੱਖਣ ਅਫਰੀਕਾ ਨੂੰ 21 ਦੌੜਾਂ ਨਾਲ ਹਰਾਇਆ ਜਿਨ੍ਹੇ ਸ਼ਾਕਿਬ ਨੇ 75 ਦੌੜਾਂ ਬਨਾਈਆਂ। ਉਨ੍ਹਾਂ ਨੇ ਇਕ ਵਿਕਟ ਵੀ ਲਈ ਤੇ ਵਨ-ਡੇ ਕ੍ਰਿਕਟ 'ਚ 5000 ਦੌੜਾਂ ਤੇ 250 ਵਿਕਟ ਦਾ ਦੋਹਰਾ ਪੂਰਾ ਕਰਨ ਵਾਲੇ ਉਹ ਸ਼੍ਰੀਲੰਕਾ ਦੇ ਸਨਤ ਜੈਸੂਰਿਆ, ਦੱਖਣ ਅਫਰੀਕਾ ਦੇ ਜਾਕ ਕੈਲਿਸ, ਪਾਕਿਸਤਾਨੀ ਸ਼ਾਹਿਦ  ਅਫਰੀਦੀ ਤੇ ਅਬਦੁਲ ਰੱਜਾਕ ਤੋਂ ਬਾਅਦ ਪੰਜਵੇਂ ਕ੍ਰਿਕਟਰ ਹੋ ਗਏ।PunjabKesari
ਉਨ੍ਹਾਂ ਨੇ ਕਿਹਾ, ''ਸਾਨੂੰ ਪਤਾ ਸੀ ਕਿ ਵਿਸ਼ਵ ਕੱਪ 'ਚ ਕੀ ਚੁਣੌਤੀ ਰਹੇਗੀ।  ਸਾਡੀ ਤਿਆਰੀ ਪੂਰੀ ਹੈ ਜਿਸ ਦੇ ਨਾਲ ‍ਆਤਮਵਿਸ਼ਵਾਸ ਵਧਿਆ ਹੈ। ਅਸੀਂ ਚੰਗਾ ਖੇਡਣ ਦੇ ਇਰਾਦੇ ਨਾਲ ਹੀ ਆਏ ਹਾਂ। ਉਨ੍ਹਾਂ ਨੇ ਕਿਹਾ, '' ਅਸੀਂ ਜਾਣਦੇ ਹਾਂ ਕਿ ਅਸੀਂ ਵੱਡੀਆਂ ਟੀਮਾਂ ਨੂੰ ਹਰਾ ਸਕਦੇ ਹਾਂ। ਇਸ ਲੈਅ ਨੂੰ ਬਰਕਰਾਰ ਰੱਖ ਸਕੇ ਤਾਂ ਅੱਗੇ ਤੱਕ ਜਾਵਾਂਗੇ। ਉਨ੍ਹਾਂ ਨੇ ਕਿਹਾ ,'' ਮੈਨੂੰ ਬਹੁਤ ਖੁਸ਼ੀ ਹੈ ਕਿ ਪਿਛਲੇ ਮੈਚ 'ਚ ਜਿੱਤ 'ਚ ਯੋਗਦਾਨ ਦੇ ਸਕਿਆ।


Related News