ਸ਼ਾਕਿਬ ਨੇ ਤਮੀਮ ਨੂੰ ਆਰਾਮ ਕਰਨ ਦੀ ਦਿੱਤੀ ਸਲਾਹ
Friday, Aug 02, 2019 - 03:53 AM (IST)

ਢਾਕਾ— ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਬੁੱਧਵਾਰ ਨੂੰ ਖਰਾਬ ਫਾਰਮ ਕਾਰਨ ਟੀਮ ਦੇ ਸਾਥੀ ਤਮੀਮ ਇਕਬਾਲ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਲੈਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਥੋੜੇ ਆਰਾਮ ਤੋਂ ਬਾਅਦ ਉਹ ਮਜ਼ਬੂਤ ਬਣ ਕੇ ਉੱਭਰੇਗਾ। ਮੌਜੂਦਾ ਕਪਤਾਨ ਮਸ਼ਰੇਫ ਮੁਰਤਜਾ ਤੇ ਉਪ ਕਪਤਾਨ ਸ਼ਾਕਿਬ ਦੀ ਗੈਰ ਮੌਜੂਦਗੀ 'ਚ ਤਮੀਮ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਉਸਦੀ ਅਗਵਾਈ 'ਚ ਬੰਗਲਾਦੇਸ਼ ਨੂੰ ਸ਼੍ਰੀਲੰਕਾ ਵਿਰੁੱਧ ਵਨ ਡੇ ਸੀਰੀਜ਼ 'ਚ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਪੂਰੀ ਸੀਰੀਜ਼ ਦੇ ਦੌਰਾਨ ਤਮੀਮ ਆਪਣੀ ਫਾਰਮ 'ਚ ਨਹੀਂ ਦਿਖੇ। ਉਨ੍ਹਾਂ ਨੇ 3 ਮੈਚਾਂ 'ਚ 0, 19 ਤੇ 2 ਦੌੜਾਂ ਬਣਾ ਕੇ ਕੁੱਲ 21 ਦੌੜਾਂ ਬਣਾਈਆਂ।