ਸ਼ਾਹਿਦ ਅਫਰੀਦੀ ਨੇ ਕੀਤੀ ਪਾਕਿ ਟੀਮ ਦੀ ਆਲੋਚਨਾ, ਬੰਗਲਾਦੇਸ਼ ਤੋਂ ਹਾਰ ਬਾਅਦ ਤੋਂ ਕੱਢੀ ਭੜਾਸ
Monday, Aug 26, 2024 - 01:13 PM (IST)
ਨਵੀਂ ਦਿੱਲੀ- ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ ਮੈਚ 'ਚ ਹਾਰ ਤੋਂ ਬਾਅਦ ਸ਼ਾਨ ਮਸੂਦ ਦੀ ਟੀਮ ਦੀ 'ਜਾਗਰੂਕਤਾ ਦੀ ਕਮੀ ਦੇ ਲਈ ਆਲੋਚਨਾ ਕੀਤੀ। ਪਾਕਿਸਤਾਨ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਦੇ ਖਿਲਾਫ 10 ਵਿਕਟਾਂ ਨਾਲ ਕਰਾਰੀ ਹਾਰ ਝੱਲੀ। ਅਫਰੀਕੀ ਨੇ ਆਪਣੇ ਅਧਿਕਾਰਿਕ ਐਕਸ ਹੈਂਡਲ 'ਤੇ ਕਿਹਾ ਕਿ ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ 'ਚ ਹਾਰ ਚਾਰ ਤੇਜ਼ ਗੇਂਦਬਾਜ਼ੀ ਦੀ ਚੋਣ ਅਤੇ ਆਪਣੇ ਮੁੱਖ ਸਪਿਨਰ ਨੂੰ ਛੱਡਣ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ 10 ਵਿਕਟਾਂ ਦੀ ਹਾਰ ਇਕ ਤਰ੍ਹਾਂ ਦੀ ਪਿੱਚ ਤਿਆਰ ਕਰਨ, ਚਾਰ ਤੇਜ਼ ਗੇਂਦਬਾਜ਼ਾਂ ਨੂੰ ਚੁਣਨ ਅਤੇ ਹੋਰ ਵਿਸ਼ੇਸ਼ਕ ਸਪਿਨਰ ਨੂੰ ਬਾਹਰ ਕਰਨ ਦੇ ਫੈਸਲੇ 'ਤੇ ਗੰਭੀਰ ਸਵਾਲ ਉਠਾਉਂਦੀ ਹੈ। ਮੇਰੇ ਹਿਸਾਬ ਨਾਲ ਇਹ ਘਰੇਲੂ ਹਾਲਾਤਾਂ ਦੇ ਬਾਰੇ 'ਚ ਜਾਗਰੂਕਤਾ ਦੀ ਕਮੀ ਨੂੰ ਦਰਸਾਉਂਦਾ ਹੈ। ਫਿਰ ਵੀ ਤੁਸੀਂ ਬੰਗਲਾਦੇਸ਼
ਤੋਂ ਉਸ ਕ੍ਰਿਕਟ ਦਾ ਸਿਹਰਾ ਨਹੀਂ ਖੋਹ ਸਕਦੇ ਹੋ। ਉਨ੍ਹਾਂ ਨੇ ਪੂਰੇ ਟੈਸਟ 'ਚ ਖੇਡਿਆ।
ਸੀਰੀਜ਼ ਤੋਂ ਪਹਿਲੇ ਮੈਚ ਨੂੰ ਫਿਰ ਤੋਂ ਯਾਦ ਕਰੀਏ ਤਾਂ ਰਾਵਲਪਿੰਡੀ ਟੈਸਟ ਦੀ ਸ਼ੁਰੂਆਤ ਗਿੱਲੀ ਆਊਟਫਿੱਟ ਦੇ ਕਾਰਨ ਦੇਰੀ ਨਾਲ ਹੋਈ ਸੀ, ਪਰ ਪੰਜਵੇਂ ਦਿਨ ਤੱਕ ਇਹ ਇਕ ਐਕਸ਼ਨ ਨਾਲ ਭਰਪੂਰ ਰੋਮਾਂਚਕ ਮੈਚ 'ਚ ਬਦਲ ਗਿਆ ਸੀ। ਭਾਵੇਂ ਹੀ ਪਹਿਲੇ ਦਿਨ ਸਿਰਫ 41 ਓਵਰ ਹੀ ਖੇਡੇ ਗਏ ਸਨ, ਪਰ ਮਹਿਮਾਨ ਟੀਮ ਨੇ ਚਾਰ ਮਹੱਤਵਪੂਰਨ ਵਿਕਟਾਂ ਹਾਸਲ ਕਰਦੇ ਹੋਏ ਮਜ਼ਬੂਤ ਸ਼ੁਰੂਆਤ ਕੀਤੀ। ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ ਦੂਜੇ ਦਿਨ ਪਾਕਿਸਤਾਨ ਲਈ ਕਦਮ ਵਧਾਇਆ, ਦੋਵਾਂ ਨੇ ਮੇਜ਼ਬਾਨ ਟੀਮ ਨੂੰ ਬਚਾਉਣ ਲਈ ਸੈਂਕੜਾ ਬਣਾਇਆ। ਰਿਜ਼ਵਾਨ ਨੇ ਮੈਰਾਥਨ ਪਾਰੀ 'ਚ ਨਾਬਾਦ 171 ਦੌੜਾਂ ਬਣਾਇਆ
ਜਿਸ ਨਾਲ ਦਿਨ ਦੇ ਅੰਤ ਤੱਕ ਉਨ੍ਹਾਂ ਨੂੰ ਕੜਵਲ ਹੋ ਗਈ। ਨਤੀਜ਼ੇ 'ਤੇ ਨਜ਼ਰ ਰੱਖਦੇ ਹੋਏ ਪਾਕਿਸਤਾਨ ਨੇ 448 /6 'ਤੇ ਆਪਣੀ ਪਾਰੀ ਘੋਸ਼ਿਤ ਕੀਤੀ। ਬੰਗਲਾਦੇਸ਼ ਲਈ ਮੁਸ਼ਫਿਕੁਰ ਰਹੀਮ (191) ਅਤੇ ਸ਼ਾਦਨਾਮ ਇਸਲਾਮ (93) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਪਾਕਿਸਤਾਨ ਨੂੰ ਚੌਥੇ ਦਿਨ ਦੇ ਜ਼ਿਆਦਾ ਸਮੇਂ ਤੱਕ ਮੈਦਾਨ 'ਚ ਸੰਘਰਸ਼ ਕਰਨਾ ਪਿਆ। ਦੋਵਾਂ ਮਹੱਤਵਪੂਰਨ ਮੀਲ ਦੇ ਪੱਥਰ ਦੇ ਬਹੁਤ ਕਰੀਬ ਪਹੁੰਚੇ ਪਰ ਖੁੰਝ ਗਏ।
ਪੰਜਵੇਂ ਦਿਨ ਦੀ ਸ਼ੁਰੂਆਤ 'ਚ 23/1 'ਤੇ, ਪਾਕਿਸਤਾਨ 146 ਦੌੜਾਂ 'ਤੇ ਢੇਰ ਹੋ ਗਈ, ਜਿਸ 'ਚ ਸਿਰਫ ਰਿਜ਼ਵਾਨ ਨੇ ਸੰਘਰਸ਼ਪੂਰਨ ਅਰਧ ਸੈਂਕੜੇ ਦੇ ਰਾਹੀਂ ਪ੍ਰਤੀਰੋਧ ਕੀਤਾ। ਬੰਗਲਾਦੇਸ਼ ਦੇ ਸਪਿਨਰਾਂ ਨੇ ਸ਼ੋਅ ਨੂੰ ਚੋਰੀ ਕਰ ਲਿਆ ਜਿਸ 'ਚ ਮੇਹਦੀ ਨੇ 4 ਵਿਕਟਾਂ ਲਈਆਂ ਤੇ ਸ਼ਾਕਿਬ ਅਲ ਹਸਨ ਨੇ ਤਿੰਨ ਹੋਰ ਵਿਕਟਾਂ ਲਈਆਂ। ਮਹਿਮਾਨ ਟੀਮ ਨੂੰ ਇਤਿਹਾਸਕ ਜਿੱਤ ਲਈ ਸਿਰਫ 30 ਦੌੜਾਂ ਚਾਹੀਦੀਆਂ ਸਨ ਜਿਸ ਨੂੰ ਉਨ੍ਹਾਂ ਨੇ ਬਿਨਾਂ ਕੋਈ ਵਿਕਟ ਖੋਏ ਸੱਤ ਓਵਰ ਤੋਂ ਘੱਟ ਸਮੇਂ 'ਚ ਹਾਸਲ ਕਰ ਲਿਆ। ਪਹਿਲੇ ਟੈਸਟ 'ਚ ਇਤਿਹਾਸਕ ਜਿੱਤ ਤੋਂ ਬਾਅਦ ਬੰਗਲਾਦੇਸ਼ ਨੇ ਦੋ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ।