PSL 6 : ਮੁਲਤਾਨ ਸੁਲਤਾਂਸ ਨੂੰ ਲੱਗਾ ਝਟਕਾ, ਟੂਰਨਾਮੈਂਟ ਤੋਂ ਬਾਹਰ ਹੋਇਆ ਅਫਰੀਦੀ

Tuesday, May 25, 2021 - 08:58 PM (IST)

PSL 6 : ਮੁਲਤਾਨ ਸੁਲਤਾਂਸ ਨੂੰ ਲੱਗਾ ਝਟਕਾ, ਟੂਰਨਾਮੈਂਟ ਤੋਂ ਬਾਹਰ ਹੋਇਆ ਅਫਰੀਦੀ

ਕਰਾਚੀ- ਪਾਕਿਸਤਾਨ ਦੇ ਸਟਾਰ ਆਲਰਾਊਂਡਰ ਸ਼ਾਹਿਦ ਅਫਰੀਦੀ ਪਿੱਠ ਦੀ ਸੱਟ ਕਾਰਨ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਆਬੂ ਧਾਬੀ ਪੜਾਅ ਤੋਂ ਬਾਹਰ ਹੋ ਗਿਆ ਹੈ। ਮੁਲਤਾਨ ਸੁਲਤਾਂਸ ਦੇ ਆਲਰਾਊਂਡਰ ਨੂੰ ਕਰਾਚੀ 'ਚ ਟ੍ਰੇਨਿੰਗ ਦੇ ਦੌਰਾਨ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਮਹਿਸੂਸ ਹੋਈ। ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

ਇਹ ਖ਼ਬਰ ਪੜ੍ਹੋ-  ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ

PunjabKesari
ਪੀ. ਐੱਸ. ਐੱਲ. ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਹੈ। 41 ਸਾਲਾ ਅਫਰੀਦੀ ਦੀ ਜਗ੍ਹਾ ਟੀਮ 'ਚ ਖੈਬਰ ਪਖਤੂਨਖਵਾ ਦੇ 34 ਸਾਲਾ ਖੱਬੇ ਹੱਥ ਦੇ ਸਪਿਨਰ ਆਸਿਫ ਆਫਰੀਦੀ ਨੇ ਲਈ ਹੈ। ਸ਼ਾਹਿਦ ਅਫਰੀਦੀ ਨੇ ਇਸ ਤਰ੍ਹਾਂ ਬਾਹਰ ਹੋ ਜਾਣ ਤੋਂ ਬਾਅਦ ਕਿਹਾ ਕਿ ਪੀ. ਐੱਸ. ਐੱਲ. ਦੇ ਬਾਕੀ ਮੈਚਾਂ ਦੇ ਲਈ ਟ੍ਰੇਨਿੰਗ ਕਰਦੇ ਸਮੇਂ ਮੈਨੂੰ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਮਹਿਸੂਸ ਹੋਈ ਅਤੇ ਡਾਕਟਰ ਨਾਲ ਸਲਾਹ ਕਰਨੀ ਪਈ। ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਅਤੇ ਹੁਣ ਮੈਂ ਆਪਣੀ ਟੀਮ ਮੁਲਤਾਨ ਸੁਲਤਾਂਸ ਦੇ ਨਾਲ ਨਹੀਂ ਖੇਡ ਸਕਾਂਗਾ। ਮੈਂ ਨਿਰਾਸ਼ ਹਾਂ ਕਿ ਮੈਨੂੰ ਟੂਰਨਾਮੈਂਟ ਤੋਂ ਬਾਹਰ ਰਹਿਣਾ ਪਵੇਗਾ ਪਰ ਮੇਰੀਆਂ ਸ਼ੁੱਭਕਾਮਨਾਵਾਂ, ਸਮਰਥਨ ਅਤੇ ਪ੍ਰਾਰਥਨਾਵਾਂ ਟੀਮ ਦੇ ਨਾਲ ਹੈ ਕਿ ਉਹ ਟਰਾਫੀ ਜਿੱਤੇ।

ਇਹ ਖ਼ਬਰ ਪੜ੍ਹੋ-  ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News