ਕੌਣ ਹੈ ਕੌਮਾਂਤਰੀ ਕ੍ਰਿਕਟ ਦਾ ਟਾਈਗਰ? ਸ਼ਾਹਿਦ ਅਫਰੀਦੀ ਬੋਲੇ-ਵਿਰਾਟ ਕੋਹਲੀ
Sunday, Jun 25, 2023 - 11:13 AM (IST)

ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਦਾ ਟਾਈਗਰ ਹੈ। ਇਸ ਤੋਂ ਪਹਿਲਾਂ ਵਸੀਮ ਅਕਰਮ ਵੀ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰ ਚੁੱਕੇ ਹਨ। ਅਫਰੀਦੀ ਨੇ ਕਿਹਾ ਕਿ ਬਾਬਰ ਆਜ਼ਮ ਪਾਕਿਸਤਾਨ ਕ੍ਰਿਕਟ ਦੇ ਸੁਪਰਸਟਾਰ ਹਨ ਜੋ ਆਪਣੀ ਪੀੜ੍ਹੀ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਹਨ ਪਰ ਜੇਕਰ ਕੋਹਲੀ ਦੀ ਗੱਲ ਕਰੀਏ ਤਾਂ ਉਹ ਕਾਫ਼ੀ ਅੱਗੇ ਹਨ।
ਇਹ ਵੀ ਪੜ੍ਹੋ: 'ਮੇਰਾ ਸੁਫ਼ਨਾ ਹੁਣ ਮੇਰੇ ਸਾਹਮਣੇ ਹੈ', ਭਾਰਤੀ ਟੀਮ 'ਚ ਚੁਣੇ ਜਾਣ ਤੋਂ ਬਾਅਦ ਮੁਕੇਸ਼ ਕੁਮਾਰ ਨੇ ਦਿੱਤੀ ਪ੍ਰਤੀਕਿਰਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਰਾਟ ਕੋਹਲੀ ਇਸ ਸਮੇਂ ਵੈਸਟਇੰਡੀਜ਼ ਖ਼ਿਲਾਫ਼ 2 ਮੈਚਾਂ ਦੀ ਟੈਸਟ ਸੀਰੀਜ਼ ਦੀ ਤਿਆਰੀ ਕਰ ਰਹੇ ਹਨ। ਉਹ ਆਖ਼ਰੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਸਟ੍ਰੇਲੀਆ ਖ਼ਿਲਾਫ਼ ਖੇਡਿਆ ਸੀ। ਟੀਮ ਇੰਡੀਆ ਇਹ ਫਾਈਨਲ ਨਹੀਂ ਜਿੱਤ ਸਕੀ ਸੀ। ਆਪਣੀ ਕਪਤਾਨੀ 'ਚ ਇਸ ਚੈਂਪੀਅਨਸ਼ਿਪ ਦੇ ਪਹਿਲੇ ਐਡੀਸ਼ਨ 'ਚ ਕੋਹਲੀ ਨੇ ਟੀਮ ਇੰਡੀਆ ਨੂੰ ਫਾਈਨਲ 'ਚ ਵੀ ਪਹੁੰਚਾਇਆ ਸੀ, ਜਿੱਥੇ ਭਾਰਤ ਨਿਊਜ਼ੀਲੈਂਡ ਹੱਥੋਂ ਹਾਰ ਗਿਆ ਸੀ। ਆਈ.ਪੀ.ਐੱਲ 2023 ਵਿਰਾਟ ਲਈ ਬਹੁਤ ਵਧੀਆ ਰਿਹਾ ਜਿਸ 'ਚ ਉਨ੍ਹਾਂ ਨੇ ਆਰ.ਸੀ.ਬੀ ਲਈ ਖੇਡਦੇ ਹੋਏ ਦੋ ਸੈਂਕੜੇ ਸਮੇਤ 600 ਤੋਂ ਵੱਧ ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਕਰਨਗੇ ਵਾਪਸੀ, ਇਸ ਟੀਮ ਦੇ ਖ਼ਿਲਾਫ਼ ਉਤਰਣਗੇ ਮੈਦਾਨ 'ਚ
ਉਂਝ ਤਾਂ ਸ਼ਾਹਿਦ ਅਫਰੀਦੀ ਭਾਰਤੀ ਕ੍ਰਿਕਟ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਪਰ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਅਫਰੀਦੀ ਤੋਂ ਜਦੋਂ ਇਕ ਸ਼ੋਅ ਦੌਰਾਨ ਪੁੱਛਿਆ ਗਿਆ ਕਿ ਕ੍ਰਿਕਟ ਦਾ ਟਾਈਗਰ ਕੌਣ ਹੈ ਤਾਂ ਉਸ ਨੇ ਬਾਬਰ ਆਜ਼ਮ ਦੀ ਬਜਾਏ ਵਿਰਾਟ ਕੋਹਲੀ ਦਾ ਨਾਂ ਲਿਆ।
ਇਹ ਵੀ ਪੜ੍ਹੋ: ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਵਿਸ਼ਵ ਕੱਪ ਕੁਆਲੀਫਾਇਰ 'ਚ ਵੱਡੀ ਜਿੱਤ ਕੀਤੀ ਦਰਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।