ਟਵਿੱਟਰ ''ਤੇ ਪ੍ਰਸ਼ੰਸਕ ਨੇ ਸ਼ਾਹਿਦ ਅਫ਼ਰੀਦੀ ਤੋਂ ਪੁੱਛੀ ਉਨ੍ਹਾਂ ਦੀ ਉਮਰ, ਮਿਲਿਆ ਮਜ਼ਾਕੀਆ ਜਵਾਬ

07/31/2020 4:49:05 PM

ਸਪੋਰਟਸ ਡੈਕਸ : ਪਾਕਿਸਤਾਨ ਦੇ ਸਾਬਕਾ ਆਲ-ਰਾਊਂਡਰ ਸ਼ਾਹਿਦ ਅਫ਼ਰੀਦੀ ਦੀ ਉਮਰ ਪਹੇਲੀ ਬਣੀ ਹੋਈ ਹੈ। ਅਫ਼ਰੀਦੀ ਦੇ ਕ੍ਰਿਕਟਰ ਦੋਸਤ ਵੀ ਅਕਸਰ ਉਨ੍ਹਾਂ ਤੋਂ ਸਹੀ ਉਮਰ ਬਾਰੇ ਪੁੱਛਦੇ ਰਹਿੰਦੇ ਹਨ।  ਅਜਿਹਾ ਹੀ ਕੁਝ ਟਵਿੱਟਰ 'ਤੇ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਕੀਤਾ ਤਾਂ ਅਫ਼ਰੀਦੀ ਨੇ ਇਸ ਰਾਜ਼ ਤੋਂ ਪਰਦਾ ਇਥੋਂ ਵੀ ਨਹੀਂ ਚੁੱਕਿਆ। ਉਨ੍ਹਾਂ ਨੇ ਇਥੇ ਆਪਣੇ ਪ੍ਰਸ਼ੰਸਕ ਨੂੰ ਮਜ਼ੇਦਾਰ ਜਵਾਬ ਦਿੱਤਾ। 

ਇਹ ਵੀ ਪੜ੍ਹੋਂ : ਸੈਕਸ ਵਰਕਰਾਂ ਦੀ ਮਦਦ ਲਈ ਅੱਗੇ ਆਏ ਕ੍ਰਿਕਟਰ ਗੌਤਮ ਗ਼ਭੀਰ, ਚੁੱਕਿਆ ਇਹ ਵੱਡਾ ਕਦਮ
PunjabKesari

ਦੁਨੀਆ ਭਰ 'ਚ ਜਿੱਥੇ ਕੋਰੋਨਾ ਵਾਇਰਸ ਦੇ ਚੱਲਦੇ ਤਾਲਾਬੰਦੀ ਹੈ ਉਥੇ ਹੀ ਇਸ ਦੌਰਾਨ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ ਜਰੀਏ ਆਪਣੇ ਪ੍ਰਸ਼ੰਸਕਾਂ ਨਾਲ ਕੰਨੈਕਟ ਜੁੜ ਰਹੇ ਹਨ। ਇਹ ਹੀ ਕਨੈਕਸ਼ਨ ਬੁੱਧਵਾਰ ਨੂੰ ਸਾਬਕਾ ਕਪਤਾਨ ਸ਼ਾਇਦ ਅਫ਼ਰੀਦੀ ਨੇ ਸਥਾਪਿਤ ਕੀਤਾ। ਅਫ਼ਰੀਦੀ ਟਵਿੱਟਰ 'ਤੇ ਪ੍ਰਸ਼ੰਸਕਾਂ ਨਾਲ ਸਵਾਲ-ਜਵਾਬ ਦਾ ਸੈਸ਼ਨ ਕਰ ਰਹੇ ਸੀ। 

ਇਹ ਵੀ ਪੜ੍ਹੋਂ : ਟਵਿੱਟਰ 'ਤੇ WWE ਦੀ ਰੈਸਲਰ ਨੂੰ ਲੋਕ ਭੇਜ ਰਹੇ ਨੇ ਗੰਦੇ ਮੈਸੇਜ, ਦੁਖੀ ਹੋ ਕੀਤਾ ਇਹ ਐਲਾਨ
PunjabKesari

ਇਸੇ ਦੌਰਾਨ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਸਵਾਲ ਪੁੱਛਿਆ 'ਤੁਹਾਡੀ ਉਮਰ?'। ਇਸ 'ਤੇ ਅਫ਼ਰੀਦੀ ਨੇ ਇਕ ਮਜ਼ਾਕੀਆ ਉਤਰ ਦਿੰਦੇ ਹੋਏ ਕਿਹਾ ਕਿ ਇਸ ਰਾਜ਼ ਨੂੰ ਇਥੇ ਵੀ ਰਾਜ਼ ਹੀ ਰਹਿਣ ਦਿਓ। ਅਫ਼ਰੀਦੀ ਨੇ ਲਿਖਿਆ 'ਉਮਰ ਇਕ ਨੰਬਰ ਹੈ ਮੇਰੇ ਦੋਸਤ।' ਇਸ ਦੇ ਨਾਲ ਉਨ੍ਹਾਂ ਨੇ ਇਕ ਮਜ਼ੇਦਾਰ ਸਮਾਈਲੀ ਵੀ ਬਣਾਈ। 

ਇਹ ਵੀ ਪੜ੍ਹੋਂ : ਗੁਰਦੁਆਰੇ 'ਚ ਇਕੱਲਾ ਗ੍ਰੰਥੀ ਹੀ ਨਹੀਂ ਸਗੋਂ ਪ੍ਰਧਾਨ ਵੀ ਕਰਦਾ ਸੀ ਕੁੜੀ ਨਾਲ ਗਲਤ ਕੰਮ, ਚੜ੍ਹਿਆ ਪੁਲਸ ਹੱਥੇ


Baljeet Kaur

Content Editor

Related News