ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਟੂਰਨਾਮੈਂਟ 12 ਤੋਂ
Saturday, Nov 02, 2019 - 01:56 AM (IST)

ਜੋਧਾਂ/ਗੁਰੂਸਰ ਸੁਧਾਰ (ਰਵਿੰਦਰ)- ਪਿੰਡ ਸਰਾਭਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਵਲੋਂ ਗਰਾਮ ਪੰਚਾਇਤ, ਸਮੂਹ ਪਿੰਡ ਵਾਸੀਆਂ ਅਤੇ ਐੱਨ. ਆਰ. ਆਈਜ਼. ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਕਰਤਾਰ ਸਿੰਘ ਸਰਾਭਾ ਦੇ 104ਵੇਂ ਸ਼ਹੀਦੀ ਦਿਵਸ 'ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ 12ਵਾਂ ਸ਼ਾਨਦਾਰ ਟੂਰਨਾਮੈਂਟ 12 ਤੋਂ 13 ਨਵੰਬਰ ਤਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦਿਆਂ ਕਲੱਬ ਪ੍ਰਧਾਨ ਭੁਪਿੰਦਰ ਸਿੰਘ ਪੱਪੂ ਅਤੇ ਬਲਦੇਵ ਸਿੰਘ ਯੂ. ਐੱਸ. ਏ. ਨੇ ਦੱਸਿਆ ਕਿ ਇਸ ਦੌਰਾਨ ਫੁੱਟਬਾਲ ਆਲ ਓਪਨ, ਹਾਕੀ ਆਲ ਓਪਨ, ਕਬੱਡੀ ਇਕ ਪਿੰਡ ਓਪਨ ਅਤੇ ਕਬੱਡੀ 75 ਕਿਲੋ ਦੇ ਮੈਚ ਕਰਵਾਏ ਜਾਣਗੇ। ਇਸ ਮੌਕੇ ਮਨਪ੍ਰੀਤ ਸਿੰਘ ਜੋਨੂ, ਸੁਖਵਿੰਦਰ ਸੁੱਖਾ, ਅਮਰਜੀਤ ਸਿੰਘ ਠੇਕੇਦਾਰ, ਮਾਸਟਰ ਰਵਿੰਦਰ ਸਿੰਘ, ਮਾ. ਗੁਰਮੇਲ ਸਿੰਘ, ਤਾਰੀ, ਸੋਨਾ, ਕਾਕਾ, ਮਨੂੰ, ਹੈਪੀ, ਰਾਜੀ ਆਦਿ ਪਤਵੰਤਿਆਂ ਸਮੇਤ ਪਿੰਡ ਵਾਸੀ ਵੱਡੀ ਗਣਿਤੀ 'ਚ ਮੌਜੂਦ ਸਨ।