ਸ਼ਗੁਨ ਚੌਧਰੀ 34ਵੇਂ ਸਥਾਨ ਦੇ ਨਾਲ ਸਰਵਸ੍ਰੇਸ਼ਠ ਭਾਰਤੀ
Tuesday, May 14, 2019 - 11:52 PM (IST)
ਨਵੀਂ ਦਿੱਲੀ— ਸ਼ਗੁਨ ਚੌਧਰੀ ਕੋਰੀਆ ਦੇ ਚਾਂਗਵਾਨ 'ਚ ਚੱਲ ਰਹੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਸ਼ਾਟਗਨ ਟੂਰਨਾਮੈਂਟ 'ਚ ਮਹਿਲਾ ਟ੍ਰੈਪ ਮੁਕਾਬਲੇ ਦੇ ਕੁਆਲੀਫਾਇਰਸ ਦੇ ਪਹਿਲੇ ਦਿਨ ਮੰਗਲਵਾਰ ਨੂੰ 75 'ਚੋਂ 65 ਸਕੋਰ ਕਰ 34ਵੇਂ ਸਥਾਨ ਦੇ ਨਾਲ ਸਰਵਸ੍ਰੇਸ਼ਠ ਭਾਰਤੀ ਹੈ। ਸ਼ਗੁਨ ਨੇ 21, 21 ਤੇ 23 ਦੇ ਸਕੋਰ ਕੀਤੇ, ਜਿਸ ਤੋਂ ਬਾਅਦ ਉਹ 34ਵੇਂ ਸਥਾਨ 'ਤੇ ਹੈ। ਫਰਾਂਸ ਦੀ ਕੇਰੋਲ ਕੋਰਮੇਨੀਅਰ ਤੇ ਚੀਨ ਦੀ ਵਾਂਗ ਜਿਆਓਜਿੰਗ 72 ਦਾ ਸਕੋਰ ਕਰ 59 ਨਿਸ਼ਾਨੇਬਾਜ਼ਾਂ 'ਚ ਚੋਟੀ 'ਤੇ ਹੈ। ਇਸ ਮੁਕਾਬਲੇ 'ਚ ਭਾਰਤ ਦੀ ਦੂਸਰੀ ਨਿਸ਼ਾਨੇਬਾਜ਼ ਰਾਜੇਸ਼ਵਰੀ ਗਾਇਕਵਾਡ 56ਵੇਂ ਸਥਾਨ 'ਤੇ ਹੈ ਜਦਕਿ ਮੁਕਾਬਲੇ ਦੇ ਅਜੇ 2 ਰਾਊਂਡ ਬਾਕੀ ਹਨ। 2 ਰਹਿੰਦੇ ਰਾਊਂਡ ਤੇ ਫਾਈਨਲ ਬੁੱਧਵਾਰ ਨੂੰ ਹੋਣਗੇ।
