ਸ਼ੈਫ਼ਾਲੀ ਵਰਮਾ ਮਹਿਲਾ ਟੀ-20 ਰੈਂਕਿੰਗ ’ਚ ਚੋਟੀ ’ਤੇ ਬਰਕਰਾਰ
Tuesday, Mar 30, 2021 - 04:55 PM (IST)
ਦੁਬਈ— ਭਾਰਤੀ ਮਹਿਲਾ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਆਖ਼ਰੀ ਮੈਚ ’ਚ 30 ਗੇਂਦਾਂ ’ਤੇ 60 ਦੌੜਾਂ ਦੀ ਹਮਲਾਵਰ ਪਾਰੀ ਦੇ ਦਮ ’ਤੇ ਮੰਗਲਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ’ਚ ਮਹਿਲਾ ਬੱਲੇਬਾਜ਼ਾਂ ’ਚ ਚੋਟੀ ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਪਿਛਲੇ ਹਫ਼ਤੇ ਚੋਟੀ ਦੇ ਸਥਾਨ ’ਤੇ ਪਹੁੰਚਣ ਵਾਲੀ ਸ਼ੈਫ਼ਾਲੀ ਨੇ ਆਖ਼ਰੀ ਮੈਚ ਦੀ ਇਸ ਪਾਰੀ ਦੇ ਦਮ ’ਤੇ 26 ਰੇਟਿੰਗ ਅੰਕ ਹਾਸਲ ਕੀਤੇ ਤੇ ਹੁਣ ਉਨ੍ਹਾਂ ਦੇ 776 ਰੇਟਿੰਗ ਅੰਕ ਹੋ ਗਏ ਹਨ।
ਇਹ ਵੀ ਪੜ੍ਹੋ : ਮੈਡੀਕਲ ਮਾਹਰ ਟੋਕੀਓ ਓਲੰਪਿਕ ਦੇ ਆਯੋਜਨ ਦੇ ਪੱਖ ’ਚ ਨਹੀਂ
ਇਸ ਯੁਵਾ ਭਾਰਤੀ ਮਹਿਲਾ ਬੱਲੇਬਾਜ਼ ਨੇ ਆਸਟਰੇਲੀਆ ਦੀ ਬੇਥ ਮੂਨੀ ’ਤੇ 35 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਸ਼ੈਫ਼ਾਲੀ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਸਮਿ੍ਰਤੀ ਮੰਧਾਨਾ ਨੇ 28 ਗੇਂਦਾਂ ’ਤੇ ਅਜੇਤੂ 48 ਦੌੜਾਂ ਬਣਾਈਆਂ ਸਨ। ਇਸ ਨਾਲ ਉਹ ਇਕ ਹੋਰ ਪਾਇਦਾਨ ਉੱਪਰ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : IPL 2021 : ਪੰਤ, ਰਹਾਣੇ, ਸਮਿਥ ਜਾਂ ਅਸ਼ਵਿਨ ’ਚੋਂ ਕੌਣ ਬਣੇਗਾ ਦਿੱਲੀ ਕੈਪੀਟਲਸ ਦਾ ਕਪਤਾਨ
ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੇ 12 ਦੌੜਾਂ ਦੇ ਦੇ ਕੇ ਤਿੰਨ ਵਿਕਟਾਂ ਲਈਆਂ ਸਨ। ਇਸ ਨਾਲ ਉਨ੍ਹਾਂ ਨੇ ਗੇਂਦਬਾਜ਼ੀ ਰੈਂਕਿੰਗ ’ਚ 12 ਪਾਇਦਾਨ ਦੀ ਲੰਬੀ ਛਾਲ ਲਾਈ ਹੈ ਤੇ ਉਹ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 13ਵੀਂ ਰੈਂਕਿੰਗ ’ਚ ਪਹੁੰਚ ਗਈ ਹੈ। ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਵੀ 15 ਪਾਇਦਾਨ ਉੱਪਰ 56ਵੇਂ ਸਥਾਨ ’ਤੇ ਪਹੁੰਚ ਗਈ ਹੈ। ਦੱਖਣੀ ਅਫ਼ਰੀਕਾ ਨੇ ਇਹ ਸੀਰੀਜ਼ 2-1 ਨਾਲ ਜਿੱਤੀ ਸੀ। ਉਸ ਦੀ ਕਪਤਾਨ ਸੁਨ ਲੁਸ ਬੱਲੇਬਾਜ਼ੀ ਰੈਂਕਿੰਗ ’ਚ ਇਕ ਪਾਇਦਾਨ ਅੱਗੇ 37ਵੇਂ ਜਦਕਿ ਤੇਜ਼ ਗੇਂਦਬਾਜ਼ ਦੁਮੀ ਸੇਖੁਖੁਨੇ ਗੇਂਦਬਾਜ਼ੀ ਰੈਂਕਿੰਗ ’ਚ 7 ਸਥਾਨ ੳੱਪਰ 42ਵੇਂ ਸਥਾਨ ’ਤੇ ਪਹੁੰਚ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।