ਗਿੱਟੇ ਦੀ ਸੱਟ ਕਾਰਨ ਸ਼ਾਦਾਬ ਦੱਖਣੀ ਅਫਰੀਕੀ ਦੌਰੇ ਤੋਂ ਬਾਹਰ
Monday, Apr 05, 2021 - 05:15 PM (IST)
ਕਰਾਚੀ (ਭਾਸ਼ਾ) : ਪਾਕਸਿਤਾਨ ਦੇ ਆਲਰਾਊਂਡਰ ਸ਼ਾਦਾਬ ਖਾਨ ਗਿੱਟੇ ਦੀ ਸੱਟ ਕਾਰਨ ਦੱਖਣੀ ਅਫਰੀਕੀ ਦੌਰੇ ਤੋਂ ਬਾਹਰ ਹੋ ਗਏ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਸੀ.) ਨੇ ਸੋਮਵਾਰ ਨੂੰ ਕਿਹਾ ਕਿ ਇਹ ਲੈਗ ਸਪਿਨਰ ਆਲਰਾਊਂਡਰ ਐਤਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਵਨਡੇ ਅੰਤਰਰਾਸ਼ਟਰੀ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਹ 4 ਹਫ਼ਤੇ ਤੱਕ ਨਹੀਂ ਖੇਡ ਪਾਏਗਾ।
ਪੀ.ਸੀ.ਬੀ. ਨੇ ਕਿਹਾ ਕਿ ਸੱਟ ਦਾ ਇਲਾਜ ਪਰੰਪਰਾਗਤ ਤਰੀਕੇ ਨਾਲ ਕੀਤਾ ਜਾਏਗਾ ਅਤੇ ਸ਼ਾਦਾਬ ਨੂੰ 4 ਹਫ਼ਤੇ ਤੱਕ ਖੇਡ ਤੋਂ ਬਾਹਰ ਰਹਿਣਾ ਹੋਵੇਗਾ। ਬੋਰਡ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਸ਼ਾਦਾਬ ਟੀਮ ਨਾਲ ਬਣੇ ਰਹਿਣਗੇ ਜਾਂ ਸਵਦੇਸ਼ ਪਰਤਣਗੇ। ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜਾ ਵਨਡੇ 7 ਅਪ੍ਰੈਲ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ 10 ਅਪ੍ਰੈਲ ਤੋਂ ਦੋਵਾਂ ਟੀਮਾਂ ਵਿਚਾਲੇ ਮੈਚਾਂ ਦੀ ਟੀ20 ਸੀਰੀਜ਼ ਖੇਡੀ ਜਾਵੇਗੀ।