ਸੀਰੀਜ਼ ਤਾਂ ਜਿੱਤ ਗਿਆ ਭਾਰਤ ਪਰ ਲਾਰਾ ਦਾ ਰਿਕਾਰਡ ਤੋੜਨ ਤੋਂ ਖੁੰਝੇ ਕੋਹਲੀ

Saturday, Jan 19, 2019 - 12:46 PM (IST)

ਸੀਰੀਜ਼ ਤਾਂ ਜਿੱਤ ਗਿਆ ਭਾਰਤ ਪਰ ਲਾਰਾ ਦਾ ਰਿਕਾਰਡ ਤੋੜਨ ਤੋਂ ਖੁੰਝੇ ਕੋਹਲੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਭਾਵੇਂ ਹੀ ਆਸਟਰੇਲੀਆ ਵਿਚ 2-1 ਨਾਲ ਵਨ ਡੇ ਸੀਰੀਜ਼ ਜਿੱਤ ਗਿਆ ਪਰ ਕਪਤਾਨ ਵਿਰਾਟ ਇਸ ਦੌਰਾਨ ਵਿੰਡੀਜ਼ ਦੇ ਸਾਬਕਾ ਬੱਲੇਬਾਜ਼ ਬ੍ਰਾਇਨ ਲਾਰਾ ਦਾ ਇਕ ਰਿਕਾਰਡ ਤੋੜਨ ਤੋਂ ਖੁੰਝ ਗਏ। ਦਰਅਸਲ, ਕੋਹਲੀ ਨੂੰ ਮੈਲਬੋਰਨ ਵਿਚ ਹੋਏ ਇਸ ਆਖਰੀ ਮੈਚ ਵਿਚ ਲਾਰਾ ਨੂੰ ਦੌੜਾਂ ਦੇ ਮਾਮਲੇ ਵਿਚ ਪਿੱਛੇ ਛੱਡਣ ਲਈ 67 ਦੌੜਾਂ ਦੀ ਜ਼ਰੂਰਤ ਸੀ ਪਰ ਉਹ ਬਦਕਿਸਮਤੀ ਨਾਲ 46 ਦੌੜਾਂ 'ਤੇ ਆਊਟ ਹੋ ਗਏ ਅਤੇ ਲਾਰਾ ਨੂੰ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਪਿੱਛੇ ਛੱਡਣ ਨਾਲ 21 ਦੌੜਾਂ ਦੂਰ ਰਹਿ ਗਏ।

PunjabKesari

ਕੋਹਲੀ ਦੇ ਹੁਣ 219 ਮੈਚਾਂ ਵਿਚ 10,385 ਦੌੜਾਂ ਹੋ ਗਈਆਂ ਹਨ ਜਿਸ ਵਿਚ 39 ਸੈਂਕੜੇ ਅਤੇ 48 ਅਰਧ ਸੈਂਕੜੇ ਸ਼ਾਮਲ ਹਨ। ਉੱਥੇ ਹੀ ਲਾਰਾ ਦੇ ਨਾਂ 299 ਮੈਚਾਂ ਵਿਚ 10,405 ਦੌੜਾਂ ਦਰਜ ਹਨ ਜਿਸ ਵਿਚ 19 ਸੈਂਕੜੇ ਅਤੇ 63 ਅਰਧ ਸੈਂਕੜੇ ਸ਼ਾਮਲ ਹਨ। ਹਾਲਾਂਕਿ ਲਾਰਾ ਦਾ ਪਿੱਛੇ ਹੋਣਾ ਤੈਅ ਹੈ। ਨਿਊਜ਼ੀਲੈਂਡ ਖਿਲਾਫ ਆਗਾਮੀ 5 ਵਨ ਡੇ ਮੈਚਾਂ ਦੀ ਸੀਰੀਜ਼ ਦੌਰਾਨ ਕੋਹਲੀ ਲਾਰਾ ਤੋਂ ਅੱਗੇ ਨਿਕਲ ਜਾਣਗੇ ਅਤੇ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ 10ਵੇਂ ਨੰਬਰ 'ਤੇ ਆ ਜਾਣਗੇ।

PunjabKesari

ਸਚਿਨ ਦੇ ਨਾਂ ਹਨ ਸਭ ਤੋਂ ਵੱਧ ਦੌੜਾਂ
PunjabKesari

ਦੱਸ ਦਈਏ ਕਿ ਇਸ ਸਵਰੂਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ, ਜਿਸ ਨੇ 463 ਮੈਚਾਂ ਵਿਚ 44.83 ਦੀ ਔਸਤ ਨਾਲ 18,426 ਦੌੜਾਂ ਬਣਾਈਆਂ ਹਨ। ਉੱਥੇ ਹੀ ਦੂਜੇ ਨੰਬਰ 'ਤੇ ਕੁਮਾਰ ਸੰਗਾਕਾਰਾ ਕਾਬਿਜ਼ ਹੈ ਜਿਸ ਦੇ ਨਾਂ 404 ਮੈਚਾਂ ਵਿਚ 14,234 ਦੌੜਾਂ ਦਰਜ ਹਨ।


Related News