ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਟੀਮ ਨੂੰ ਵੱਡਾ ਝਟਕਾ, ਇਹ ਗੇਂਦਬਾਜ਼ ਹੋਇਆ ਬਾਹਰ

Tuesday, Jul 03, 2018 - 07:10 PM (IST)

ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਟੀਮ ਨੂੰ ਵੱਡਾ ਝਟਕਾ, ਇਹ ਗੇਂਦਬਾਜ਼ ਹੋਇਆ ਬਾਹਰ

ਨਵੀਂ ਦਿੱਲੀ— ਭਾਰਤ ਖਿਲਾਫ ਟੀ-20 ਅਤੇ ਵਨ ਡੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਮੇਜਬਾਨ ਇੰਗਲੈਂਡ ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਤੇਜ਼ ਗੇਂਦਬਾਜ਼ ਟਾਮ ਕੁਰਨ ਸੱਟ ਦੇ ਕਾਰਨ ਭਾਰਤ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਕੁਰਨ ਦੀਆਂ ਮਾਸ-ਪੇਸ਼ੀਆਂ 'ਚ ਖਿਚਾਅ ਹੈ ਜਿਸ ਦੇ ਕਾਰਨ ਉਸ ਦਾ ਇਹ ਸੀਰੀਜ਼ ਖੇਡਣਾ ਮੁਸ਼ਕਲ ਹੈ।
ਟਾਮ ਕੁਰਨ ਨੇ ਬਾਹਰ ਹੋਣ ਤੋਂ ਬਾਅਦ ਵਨ ਡੇ ਸੀਰੀਜ਼ ਲਈ ਉਸ ਦੇ ਭਰ੍ਹਾ ਸੈਮ ਕੁਰਨ ਨੂੰ ਇੰਗਲੈਂਡ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਬੱਲੇਬਾਜ਼ ਡੇਵਿਡ ਮਲਾਨ ਟੀ-20 ਸੀਰੀਜ਼ 'ਚ ਟਾਸ ਕੁਰਨ ਦੀ ਜਗ੍ਹਾ ਲੈਣਗੇ। ਟਾਮ ਨੇ ਹੁਣ ਤੱਕ ਇੰਗਲੈਂਡ ਵਲੋਂ 2 ਟੈਸਟ ਮੈਚ ਖੇਡ ਕੇ 2 ਵਿਕਟਾਂ ਹਾਸਲ ਕੀਤੀਆਂ, ਉੱਥੇ ਹੀ 8 ਵਨ ਡੇ ਮੈਚਾਂ 'ਚ ਉਸ ਦੇ ਨਾਂ 12 ਵਿਕਟਾਂ ਹਨ। ਇਸ ਤੋਂ ਇਲਾਵਾ 6 ਟੀ-20 ਮੈਚਾਂ 'ਚ ਉਸ਼ ਨੇ 7 ਵਿਕਟਾਂ ਹਾਸਲ ਕੀਤੀਆਂ ਹਨ। ਟਾਮ ਇਸ ਸਾਲ ਆਈ.ਪੀ.ਐੱਲ. 'ਚ ਵੀ ਖੇਡੇ ਸਨ ਹਾਲਾਂਕਿ ਕੋਲਕਾਤਾ ਨਾਇਟ ਰਾਈਡਰਜ਼ ਵਲੋਂ ਖੇਡਦੇ ਹੋਏ ਉਸ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਸੀ।
ਟਾਮ ਕੁਰਨ ਹੁਣ ਰਿਹੈਬਿਲਿਟੇਸ਼ਨ ਦੀ ਪ੍ਰਤੀਕਿਰਿਆ ਨਾਲ ਜੁੜਨਗੇ। ਟਾਮ ਤੋਂ ਪਹਿਲਾਂ ਸਟਾਰ ਆਲਰਾਊਂਡਰ ਬੇਨ ਸਟੋਕਸ ਅਤੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਵੀ ਭਾਰਤ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋਣ ਦੀ ਕੋਸ਼ਿਸ਼ 'ਚ ਲੱਗੇ ਹਨ। ਸਟੋਕਸ ਨੂੰ ਭਾਰਤ ਖਿਲਾਫ ਟੀ-20 ਸੀਰੀਜ਼ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹਾਲਾਂਕਿ ਵਨ ਡੇ ਟੀਮ 'ਚ ਉਸ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ। ਇੰਗਲੈਂਡ ਭਾਰਤ ਖਿਲਾਫ ਟੀ-20 ਸੀਰੀਜ਼ ਦਾ ਆਗਾਜ਼ 3 ਜੁਲਾਈ ਤੋਂ ਕਰੇਗੀ, ਉੱਥੇ ਹੀ ਵਨ ਡੇ ਸੀਰੀਜ਼ ਦੀ ਸ਼ੁਰੂਆਤ 12 ਜੁਲਾਈ ਤੋਂ ਹੋਵੇਗੀ।


Related News