3 ਸਾਲ ਬਾਅਦ ਸੇਰੇਨਾ ਨੇ ਜਿੱਤਿਆ ਖਿਤਾਬ, ਆਸਟਰੇਲੀਆ ਦੇ ਅੱਗ ਪੀੜਤਾਂ ਨੂੰ ਦਾਨ ਕੀਤੀ ਇਨਾਮੀ ਰਾਸ਼ੀ

Sunday, Jan 12, 2020 - 02:17 PM (IST)

3 ਸਾਲ ਬਾਅਦ ਸੇਰੇਨਾ ਨੇ ਜਿੱਤਿਆ ਖਿਤਾਬ, ਆਸਟਰੇਲੀਆ ਦੇ ਅੱਗ ਪੀੜਤਾਂ ਨੂੰ ਦਾਨ ਕੀਤੀ ਇਨਾਮੀ ਰਾਸ਼ੀ

ਸਪੋਰਟਸ ਡੈਸਕ : 3 ਸਾਲ ਦੇ ਖਿਤਾਬੀ ਸੋਕੇ ਨੂੰ ਖਤਮ ਕਰਦਿਆਂ ਸੇਰੇਨਾ ਵਿਲੀਅਮਸ ਨੇ ਆਕਲੈਂਡ ਕਲਾਸਿਕ 2020 ਦਾ ਖਿਤਾਬ ਜਿੱਤ ਲਿਆ ਹੈ। ਸੇਰੇਨਾ ਵਿਲੀਅਮਸ ਨੇ ਆਕਲੈਂਡ ਕਲਾਸਿਕ ਦੀ ਇਨਾਮੀ ਰਾਸ਼ੀ ਨੂੰ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਲਈ ਦਾਨ ਕਰ ਦਿੱਤੀ ਹੈ। 38 ਸਾਲਾ ਵਿਲੀਅਮਸ ਦੀ 3 ਸਾਲ ਬਾਅਦ ਇਹ ਪਹਿਲੀ ਖਿਤਾਬੀ ਜਿੱਤ ਹੈ। ਸੇਰੇਨਾ ਨੇ ਆਪਣੀ ਵਿਰੋਧੀ ਜੈਸਿਕਾ ਪੈਗੁਲਾ ਨੂੰ 6-3, 6-4 ਨਾਲ ਹਰਾ ਕੇ ਇਸ ਖਿਤਾਬ 'ਤੇ ਕਬਜ਼ਾ ਕੀਤਾ।


Related News