ਸੱਟ ਤੋਂ ਬਾਅਦ ਵਾਪਸੀ ਕਰ ਰਹੀ ਸੇਰੇਨਾ ਦੀ ਆਸਾਨ ਜਿੱਤ
Tuesday, May 14, 2019 - 03:16 AM (IST)

ਰੋਮ— ਸੇਰੇਨਾ ਵਿਲੀਅਮਸ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਸੋਮਵਾਰ ਨੂੰ ਇੱਥੇ ਇਟਾਲੀਅਨ ਓਪਨ ਕਲੇਅ ਕੋਰਟ ਟੈਨਿਸ ਟੂਰਨਾਮੈਂਟ ਵਿਚ ਸਵੀਡਨ ਦੀ ਕੁਆਲੀਫਆਇਰ ਰੇਬੇਕਾ ਪੀਟਰਸਨ ਨੂੰ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ। 37 ਸਾਲਾ ਸੇਰੇਨਾ ਨੇ ਰੇਬਾਕਾ ਨੂੰ 6-4, 6-2 ਨਾਲ ਹਰਾਇਆ।
ਰੇਬੇਕਾ ਵਿਰੁੱਧ ਮਾਰਚ 'ਚ ਮਿਆਂਮੀ ਓਪਨ ਦੇ ਦੂਸਰੇ ਦੌਰ ਦੇ ਸਖਤ ਮੁਕਾਬਲੇ 'ਚ ਤਿੰਨ ਸੈੱਟ 'ਚ ਜਿੱਤ ਦਰਜ ਕਰਨ ਤੋਂ ਬਾਅਦ ਸੇਰੇਨਾ ਗੋਢੇ ਦੀ ਸੱਟ ਕਾਰਨ ਨਹੀਂ ਖੇਡ ਸੀ। ਮਿਆਂਮੀ ਓਪਨ ਤੋਂ ਬਾਅਦ 23 ਬਾਰ ਦੀ ਗ੍ਰੈਂਡਸਲੈਮ ਜੇਤੂ ਸੇਰੇਨਾ ਬਿਮਾਰੀ ਕਾਰਨ ਮਾਰਚ 'ਚ ਇੰਡੀਅਨ ਵੇਲਸ ਟੂਰਨਾਮੈਂਟ ਤੋਂ ਵੀ ਹੱਟ ਗਈ ਸੀ।