ਵਿੰਬਲਡਨ ਦੇ ਪਹਿਲੇ ਰਾਊਂਡ ''ਚ ਹਾਰ ਕੇ ਬਾਹਰ ਹੋਈ ਸੇਰੇਨਾ

Wednesday, Jun 29, 2022 - 02:07 PM (IST)

ਵਿੰਬਲਡਨ ਦੇ ਪਹਿਲੇ ਰਾਊਂਡ ''ਚ ਹਾਰ ਕੇ ਬਾਹਰ ਹੋਈ ਸੇਰੇਨਾ

ਸਪੋਰਟਸ ਡੈਸਕ- 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਸ ਫਰਾਂਸ ਦੀ ਹਾਰਮਨੀ ਟੈਨ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨ ਦੇ ਬਾਅਦ ਵਿੰਬਲਡਨ ਦੇ ਪਹਿਲੇ ਰਾਊਂਡ 'ਚੋਂ ਬਾਹਰ ਹੋ ਗਈ ਹੈ। ਟੈਨ ਨੇ ਸੈਂਟਰ ਕੋਰਟ 'ਚ ਮੰਗਲਵਾਰ ਨੂੰ ਹੋਏ ਮੁਕਾਬਲੇ 'ਚ ਸੇਰੇਨਾ ਨੂੰ 7-5, 1-6, 7-6 (7) ਨਾਲ ਸ਼ਿਕਸਤ ਦਿੱਤੀ। 

ਅਮਰੀਕੀ ਦਿੱਗਜ ਨੇ ਪਿਛਲੇ ਸਾਲ ਵਿੰਬਲਡਨ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ 'ਚ ਸੱਟ ਦੇ ਕਾਰਨ ਟੂਰਨਾਮੈਂਟ ਦੇ ਵਿਚਾਲੇ ਹੀ ਨਾਂ ਵਾਪਸ ਲੈ ਲਿਆ ਸੀ। ਲਗਭਗ ਇਕ ਸਾਲ ਤਕ ਕੋਰਟ ਤੋਂ ਦੂਰ ਰਹਿਣ ਦੇ ਬਾਅਦ 40 ਸਾਲਾ ਸੇਰੇਨਾ ਨੇ ਲੰਡਨ ਦੇ ਗ੍ਰਾਸ ਕੋਰਟ 'ਚ ਵਾਪਸੀ ਕੀਤੀ। ਹਾਰ ਦੇ ਬਾਅਦ ਸੇਰੇਨਾ ਹੱਸਦੇ ਹੋਏ ਕੋਰਟ ਤੋਂ ਬਾਹਰ ਨਿਕਲੀ। ਸੇਰੇਨਾ ਨੂੰ ਹਰਾ ਕੇ ਦੂਜੇ ਰਾਊਂਡ 'ਚ ਪੁੱਜਣ ਵਾਲੀ ਟੈਨ ਪਹਿਲੀ ਵਾਰ ਵਿੰਬਲਡਨ ਦੇ ਮੁੱਖ ਡਰਾਅ 'ਚ ਖੇਡ ਰਹੀ ਸੀ। ਉਨ੍ਹਾਂ ਨੇ ਮੈਚ ਦੇ ਬਾਅਦ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋਰ ਰਿਹਾ ਕਿ ਉਨ੍ਹਾਂ ਨੇ ਸੇਰੇਨਾ ਨੂੰ ਹਰਾ ਦਿੱਤਾ ਹੈ। 


author

Tarsem Singh

Content Editor

Related News