ਕੌਮੀ ਕੁਸ਼ਤੀ ਚੈਂਪੀਅਨਸ਼ਿਪ ਦਾ ਆਗਾਜ਼ : ਪੰਜਾਬ ਨੇ ਜਿੱਤਿਆ ਇਕਲੌਤਾ ਸੋਨ ਤਮਗਾ

Saturday, Nov 30, 2019 - 11:54 AM (IST)

ਕੌਮੀ ਕੁਸ਼ਤੀ ਚੈਂਪੀਅਨਸ਼ਿਪ ਦਾ ਆਗਾਜ਼ : ਪੰਜਾਬ ਨੇ ਜਿੱਤਿਆ ਇਕਲੌਤਾ ਸੋਨ ਤਮਗਾ

ਜਲੰਧਰ— ਰੇਲਵੇ ਦੇ ਪਹਿਲਵਾਨ ਸੁਮਿਤ ਤੇ ਸੱਤਿਆਵਰਤ ਕਾਦੀਆਨ ਨੇ ਅਗਲੀਆਂ ਦੱਖਣੀ ਏਸ਼ੀਆਈ ਖੇਡਾਂ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਦੋਵੇਂ ਪਹਿਲਵਾਨਾਂ ਨੇ ਜਲੰਧਰ ਦੇ ਪੀ.ਏ.ਪੀ. ਦੇ ਇੰਡੋਰ ਸਟੇਡੀਅਮ ਵਿਚ ਸ਼ੁਰੂ ਹੋਈ ਟਾਟਾ ਮੋਟਰਜ਼ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ। ਇਸ ਨਾਲ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਦੇ ਖਿਡਾਰੀ ਤੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜੇਤੂ ਰਵਿੰਦਰ ਨੇ ਵੀ ਗੋਲਡ ਮੈਡਲ ਜਿੱਤ ਕੇ ਏਸ਼ਿਆਈ ਖੇਡਾਂ ਵਿਚ ਥਾਂ ਪੱਕੀ ਕੀਤੀ ਹੈ।
PunjabKesari
ਪੰਜਾਬ ਲਈ ਇਕਲੌਤਾ ਸੋਨ ਤਮਗਾ ਸੰਦੀਪ ਨੇ 78 ਕਿਲੋ 'ਚ ਆਪਣੇ ਨਾਂ ਕੀਤਾ। ਚੈਂਪੀਅਨਸ਼ਿਪ ਵਿਚ ਰੇਲਵੇ ਨੇ ਆਪਣਾ ਦਬਦਬਾ ਕਾਇਮ ਰੱਖਿਆ। ਪਹਿਲੇ ਦਿਨ ਦੇ ਮੁਕਾਬਲੇ ਵਿਚ ਅੰਡਰ-125 ਕਿਲੋਗ੍ਰਾਮ ਵਿਚ ਰੇਲਵੇ ਦੇ ਸੁਮਿਤ ਨੇ ਗੋਲਡ ਮੈਡਲ, ਮਹਾਰਾਸ਼ਟਰ ਦੇ ਅਭਿਜੀਤ ਨੇ ਸਿਲਵਰ ਮੈਡਲ, ਐੱਸ. ਐੱਸ. ਸੀ. ਬੀ. ਤੇ ਚੰਡੀਗੜ੍ਹ ਦੇ ਪਹਿਲਵਾਨ ਸਤਿੰਦਰ ਤੇ ਕ੍ਰਿਸ਼ਣ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਆ। 97 ਕਿਲੋਗ੍ਰਾਮ ਵਿਚ ਰੇਲਵੇ ਦੇ ਸੱਤਿਆਵਰਤ ਨੇ ਗੋਲਡ ਮੈਡਲ, ਯੂ. ਪੀ. ਦੇ ਕਪਿਲ ਚੌਧਰੀ ਨੇ ਸਿਲਵਰ ਮੈਡਲ, ਦਿੱਲੀ ਦੇ ਆਕਾਸ਼ ਤੇ ਐੱਸ. ਐੱਸ. ਸੀ. ਬੀ. ਦੇ ਸੋਮਬੀਰ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਿਆ। 61 ਕਿਲੋਗ੍ਰਾਮ ਵਿਚ ਐੱਸ. ਐੱਸ. ਸੀ. ਬੀ. ਦੇ ਰਵਿੰਦਰ ਨੇ ਗੋਲਡ ਮੈਡਲ, ਐੱਸ. ਐੱਸ. ਸੀ. ਬੀ. ਦੇ ਸੋਨਬੋ ਨੇ ਸਿਲਵਰ ਮੈਡਲ, ਹਰਿਆਣਾ ਦੇ ਪਵਨ ਤੇ ਮਹਾਰਾਸ਼ਟਰ ਦੇ ਸੂਰਜ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਚੈਂਪੀਅਨਸ਼ਿਪ ਵਿਚ 74 ਕਿਲੋਗ੍ਰਾਮ ਭਾਰ ਦੇ ਮੈਚ ਵਿਚ ਉਥਲ ਪੁਥਲ ਦੇਖਣ ਨੂੰ ਮਿਲੀ। ਉੱਤਰ ਪ੍ਰਦੇਸ਼ ਦੇ ਪਹਿਲਵਾਨ ਗੌਰਵ ਨੇ ਰੇਲਵੇ ਦੇ ਰਾਸ਼ਟਰੀ ਚੈਂਪੀਅਨ ਪ੍ਰਵੀਣ ਰਾਣਾ ਨੂੰ ਮਾਤ ਦਿੰਦੇ ਹੋਏ ਗੋਲਡ ਮੈਡਲ ਆਪਣੇ ਨਾਂ ਕੀਤਾ। ਪ੍ਰਵੀਣ ਰਾਣਾ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਉਥੇ 74 ਕਿਲੋਗ੍ਰਾਮ ਭਾਰ ਵਿਚ ਝਾਰਖੰਡ ਦੇ ਪਹਿਲਵਾਨ ਨਵੀਨ ਨੇ ਹਰਿਆਣਾ ਦੇ ਪਹਿਲਵਾਨ ਵਿਸ਼ਾਲ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।


author

Tarsem Singh

Content Editor

Related News