ਦਿੱਲੀ ਰਾਜ ਸੀਨੀਅਰ ਕਬੱਡੀ ਚੈਂਪੀਅਨਸ਼ਿਪ 3-4 ਅਪ੍ਰੈਲ ਤੋਂ

Friday, Apr 02, 2021 - 07:25 PM (IST)

ਦਿੱਲੀ ਰਾਜ ਸੀਨੀਅਰ ਕਬੱਡੀ ਚੈਂਪੀਅਨਸ਼ਿਪ 3-4 ਅਪ੍ਰੈਲ ਤੋਂ

ਸਪੋਰਟਸ ਡੈਸਕ— ਦਿੱਲੀ ਰਾਜ ਕਬੱਡੀ ਚੈਂਪੀਅਨਸ਼ਿਪ (ਪੁਰਸ਼ ਤੇ ਮਹਿਲਾ) ਦਾ ਆਯੋਜਨ ਪਾਕੇਟ ਐੱਮ. ਐੱਡ ਐੱਨ. ਖੇਡ ਮੈਦਾਨ ਸਰਿਤਾ ਵਿਹਾਰ ’ਚ ਤਿੰਨ ਤੇ ਚਾਰ ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ। ਪ੍ਰਤੀਯੋਗਿਤਾ ਦੀ ਮੇਜ਼ਬਾਨੀ ਸਰਿਤਾ ਵਿਹਾਰ ਕਬੱਡੀ ਐਸੋਸੀਏਸ਼ਨ ਜ਼ਿਲਾ ਦੱਖਣ-ਪੂਰਬੀ ਕਰ ਰਿਹਾ ਹੈ। ਦਿੱਲੀ ਰਾਜ ਕਬੱਡੀ ਸੰਘ ਦੇ ਉਪ ਪ੍ਰਧਾਨ ਤੇ ਆਯੋਜਨ ਕਮੇਟੀ ਦੇ ਪ੍ਰਧਾਨ ਨਿਰੰਜਨ ਸਿੰਘ ਨੇ ਸ਼ੁੱਕਰਾਵਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਤੀਯੋਗਤਾ ਦਾ ਉਦਘਾਟਨ ਵਿਧਾਇਕ ਤੇ ਦਿੱਲੀ ਵਿਧਾਨਸਭਾ ’ਚ ਨੇਤਾ ਵਿਰੋਧੀ ਧਿਰ ਰਾਮਵੀਰ ਸਿੰਘ ਬਧੂੜੀ, ਦਿੱਲੀ ਰਾਜ ਸੂਬਾ ਪ੍ਰਧਾਨ ਆਦੇਸ਼ ਗੁਪਤਾ ਤੇ ਦੱਖਣੀ ਦਿੱਲੀ ਨਗਰ ਨਿਗਮ ਦੀ ਮੇਅਰ ਸ਼੍ਰੀਮਤੀ ਅਨਾਮਿਕਾ ਸਿੰਘ ਵੱਲੋਂ ਤਿੰਨ ਅਪ੍ਰੈਲ ਸਵੇਰੇ 11 ਵਜੇ ਕੀਤਾ ਜਾਵੇਗਾ। ਇਸ ਦਾ ਪੁਰਸਕਾਰ ਵੰਡ ਸਮਾਗਮ ਚਾਰ ਅਪ੍ਰੈਲ ਨੂੰ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਜੈ ਪ੍ਰਕਾਸ਼ ਸਿੰਘ ਤੇ ਦੱਖਣੀ ਖੇਤਰ ਦੀ ਚੇਅਰਮੈਨ ਸ਼੍ਰੀਮਤੀ ਪੂਨਮ ਭਾਟੀ ਵੱਲੋਂ ਕੀਤਾ ਜਾਵੇਗਾ।


author

Tarsem Singh

Content Editor

Related News