ਟੋਕੀਓ 2020 ਦੇ ਪ੍ਰਧਾਨ ਨੇ ਮਹਾਮਾਰੀ ਦੇ ਦੌਰਾਨ ਓਲੰਪਿਕ ਆਯੋਜਿਤ ਕਰਨ ਦੇ ਜਜ਼ਬੇ ਦੀ ਕੀਤੀ ਸ਼ਲਾਘਾ
Sunday, Aug 08, 2021 - 07:28 PM (IST)
ਟੋਕੀਓ— ਟੋਕੀਓ 2020 ਦੇ ਪ੍ਰਧਾਨ ਸੇਕੋ ਹਾਸ਼ਿਮੋਟੋ ਨੇ ਐਤਵਾਰ ਨੂੰ ਓਲੰਪਿਕ ਆਯੋਜਿਤ ਕਰਨ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੂੰ ਕੋਰੋਨਾ ਮਹਾਮਾਰੀ ਦੇ ਬਾਵਜੂਦ ਕਰਾਇਆ ਗਿਆ। ਓਲੰਪਿਕ ਦੇ ਸਮਾਪਨ ਸਮਾਗਮ ਤੋਂ ਪਹਿਲਾਂ ਉਨ੍ਹਾਂ ਨੇ ਇਹ ਗੱਲ ਕਹੀ। ਖਿਡਾਰੀਆਂ ’ਚ ਹਾਲਾਂਕਿ ਓਲੰਪਿਕ ਬਬਲ ਦੇ ਕਾਰਨ ਕੋਰੋਨਾ ਵਾਇਰਸ ਦੇ ਇੰਨੇ ਜ਼ਿਆਦਾ ਮਾਮਲੇ ਦੇਖਣ ਨੂੰ ਨਹੀਂ ਮਿਲੇ ਪਰ ਟੋਕੀਓ ’ਚ ਪਿਛਲੇ ਇਕ ਹਫਤੇ ਤੋਂ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ।
ਇਸ ’ਤੇ ਹਾਸ਼ਿਮੋਟੋ ਨੇ ਕਿਹਾ ਕਿ ਖੇਡਾਂ ਤੋਂ ਕੋੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਾ ਕੋਈ ਸਬੰਧ ਨਹੀਂ ਹੈ। ਟੋਕੀਓ ’ਚ ਸ਼ੁੱਕਰਵਾਰ ਨੂੰ 4,066 ਮਾਮਲੇ ਸਾਹਮਣੇ ਆਏ। ਓਲੰਪਿਕ ਦਾ ਸਮਾਪਨ ਹੋ ਗਿਆ ਹੈ ਪਰ ਆਯੋਜਕਾਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਪੈਰਾਲੰਪਿਕ ਦੇ ਦੌਰਾਨ ਦਰਸ਼ਕਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ। ਹਾਸ਼ਿਮੋਟੋ ਨੇ ਕਿਹਾ ਕਿ ਇਸ ਦਾ ਫ਼ੈਸਲਾ ਸਹੀ ਸਮੇਂ ’ਤੇ ਕੀਤਾ ਜਾਵੇਗਾ। ਪੈਰਾਲੰਪਿਕ 24 ਅਗਸਤ ਤੋਂ ਪੰਜ ਸਤੰਬਰ ਤੱਕ ਆਯੋਜਿਤ ਕੀਤੇ ਜਾਣਗੇ।