ਸਹਿਵਾਗ ਨੇ ਸ਼ੈਫਾਲੀ ਸ਼ਰਮਾ ਦੀ ਕੀਤੀ ਰੱਜ ਕੇ ਸ਼ਲ਼ਾਘਾ, ਤਾਂ ਪ੍ਰਸ਼ੰਸਕਾਂ ਨੇ ਦਿੱਤੇ ਕੁਝ ਮਜ਼ੇਦਾਰ ਜਵਾਬ

02/25/2020 1:53:59 PM

ਸਪੋਰਟਸ ਡੈਸਕ— ਮਹਿਲਾਂ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀਆਂ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਆਸਟਰੇਲੀਆ ਖਿਲਾਫ ਸ਼ੁਰੂਆਤੀ ਮੈਚ ਹੋਵੇ ਜਾਂ ਫਿਰ ਬੰਗਲਾਦੇਸ਼ ਦੇ ਨਾਲ ਰੋਮਾਂਚਕ ਮੁਕਾਬਲਾ ਦੋਵਾਂ ਹੀ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਬੇਜੋੜ ਪ੍ਰਦਰਸ਼ਨ ਕੀਤਾ। ਭਾਰਤ ਦੀ ਸਭ ਤੋਂ ਵੱਡੀ ਮਜਬੂਤੀ ਉਸ ਦੀ ਗੇਂਦਬਾਜ਼ੀ ਰਹੀ ਪਰ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਜਿਸ ਅੰਦਾਜ਼ 'ਚ ਦੋਵਾਂ ਹੀ ਮੁਕਾਬਲਿਆਂ 'ਚ ਬੱਲੇਬਾਜ਼ੀ ਦੀ ਉਸ ਦੀ ਕ੍ਰਿਕਟ ਜਗਤ 'ਚ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਉਸ ਦੀ ਧਮਾਕੇਦਾਰ ਬੱਲੇਬਾਜ਼ੀ ਦੇਖ ਕੇ ਭਾਰਤੀ ਦੇ ਸਾਬਕਾ ਦਿੱਗਜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਸ਼ੈਫਾਲੀ ਦੀ ਸ਼ਲ਼ਾਘਾ ਕੀਤੀ। ਉਥੇ ਹੀ ਫੈਨਜ਼ ਨੇ ਵੀ ਸਹਿਵਾਗ ਦੀ ਇਸ ਪ੍ਰਸ਼ੰਸਾ 'ਤੇ ਕਈ ਮਜ਼ੇਦਾਰ ਜਵਾਬ ਦਿੱਤੇ।

PunjabKesari ਸਹਿਵਾਗ ਨੇ ਬੰਗਲਾਦੇਸ਼ 'ਤੇ ਭਾਰਤ ਦੀ ਜਿੱਤ ਤੋਂ ਬਾਅਦ ਟਵਿਟਰ 'ਤੇ ਭਾਰਤੀ ਮਹਿਲਾ ਟੀਮ ਦੀ ਸ਼ਲ਼ਾਘਾ ਕਰਦੇ ਹੋਏ ਲਿਖਿਆ ਕਿ- ਪਹਿਲੇ ਮੈਚ 'ਚ 132 ਤਾਂ ਦੂਜੇ ਮੈਚ 'ਚ 142 ਦਾ ਸਕੋਰ ਡਿਫੇਂਡ ਕੀਤਾ। ਇਕ ਵਾਰ ਫਿਰ ਪੂਨਮ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਥੇ ਹੀ ਸ਼ੈਫਾਲੀ ਵਰਮਾ ਇਕ ਸਪੈਸ਼ਲ ਖਿਡਾਰੀ ਨਜ਼ਰ ਆ ਰਹੀ ਹੈ। 

PunjabKesariਸਹਿਵਾਗ ਵਲੋਂ ਕੀਤੀ ਗਈ ਇਸ ਪ੍ਰਸ਼ੰਸਾ 'ਤੇ ਫੈਨਜ਼ ਦੇ ਕੁਮੈਂਟਾਂ ਦਾ ਹੜ੍ਹ ਆ ਗਿਆ। ਸ਼ੈਫਾਲੀ ਦੀ ਤੁਲਨਾ ਸਹਿਵਾਗ ਨਾਲ ਹੀ ਹੁੰਦੀ ਹੈ। ਇਕ ਯੂਜ਼ਰ ਨੇ ਲਿਖਿਆ ਕਿ-ਛੋਰੀਆਂ ਛੋਰੋਂ ਸੇ ਕਮ ਹੈ ਕੇ । ਇਸ ਤੋਂ ਬਾਅਦ ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਸਹਿਵਾਗ ਦੀ ਝਲਕ ਸ਼ੈਫਾਲੀ, ਸਭ ਤੋਂ ਵੱਖ। ਯੂਜ਼ਰਸ ਲਿੱਖ ਰਹੇ ਹਨ ਕਿ ਸ਼ੈਫਾਲੀ ਨੂੰ ਦੇਖ ਕੇ ਸਾਨੂੰ ਸਹਿਵਾਗ ਦੀ ਯਾਦ ਆਉਂਦੀ ਹੈ।

PunjabKesari


Related News