ਸਹਿਵਾਗ ਨੇ ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਭਵਿੱਖ ਨੂੰ ਲੈ ਕੇ ਕੀਤੇ ਕਈ ਵੱਡੇ ਦਾਅਵੇ

08/23/2019 6:08:11 PM

ਸਪੋਰਟਸ ਡੈਸਕ : ਆਈ. ਸੀ. ਸੀ ਵਰਲਡ ਕੱਪ 2019 ਜਾਂ ਫਿਰ ਵੈਸਟਇੰਡੀਜ ਦੌਰਾ ਪੰਤ ਨੇ ਕੁਝ ਖਾਸ ਕਮਾਲ ਨਾ ਵਿਖਾਇਆ ਪਰ ਇਸ ਦੇ ਬਾਵਜੂਦ ਕਈ ਮਹਾਨ ਖਿਡਾਰੀਆਂ ਦਾ ਇਹ ਹੀ ਮੰਨਣਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਲੈਣਗੇ। ਹੁਣ ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਨੇ ਵੀ ਕਿਹਾ ਕਿ ਧੋਨੀ ਦੀ ਜਗ੍ਹਾ ਲੈਣ ਲਈ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸਭ ਤੋਂ ਚੰਗੀ ਆਪਸ਼ਨ ਹੈ। ਇਸ ਦੇ ਨਾਲ ਹੀ ਪੰਤ ਦੇ ਭਵਿੱਖ ਨੂੰ ਲੈ ਕੇ ਕਈ ਵੱਡੇ ਦਾਅਵੇ ਕੀਤੇ ਹੈ।  

ਟੈਸਟ 'ਚ ਆਪਣੇ ਹੁਨਰ ਨੂੰ ਕੀਤਾ ਸਾਬਿਤ
ਸਹਿਵਾਗ ਨੇ ਇਕ ਮੀਡੀਆ ਹਾਊਸ ਨੂੰ ਇੰਟਰਵਿਊ ਦੇ ਦੌਰਾਨ ਕਿਹਾ ਕਿ ਮੇਰਾ ਮੰਨਣਾ ਹੈ ਕਿ ਪੰਤ ਨੇ ਟੈਸਟ ਕ੍ਰਿਕਟ 'ਚ ਆਪਣੀ ਯੋਗਤਾ ਸਾਬਤ ਕੀਤੀ ਹੈ ਅਤੇ ਉਹ ਵਨ-ਡੇ ਅਤੇ ਟੀ20 ਇੰਟਰਨੈਸ਼ਨਲ 'ਚ ਆਪਣੇ ਆਪ ਨੂੰ ਸਾਬਿਤ ਕਰਣਗੇ। ਧੋਨੀ ਨੂੰ ਰਿਪਲੇਸ ਕਰਨ ਲਈ ਪੰਤ ਸਭ ਤੋਂ ਚੰਗੀ ਆਪਸ਼ਨ ਹੈ। 

ਟੈਸਟ 'ਚ ਪੰਤ ਦਾ ਕਮਾਲ 
ਪੰਤ ਨੇ 2018 'ਚ ਇੰਗਲੈਂਡ ਦੇ ਖਿਲਾਫ ਨਾਟਿੰਘਮ ਦੇ ਟਰੈਂਟ ਬ੍ਰਿਜ 'ਚ ਟੈਸਟ 'ਚ ਕਦਮ ਰੱਖਦੇ ਹੋਏ 9 ਟੈਸਟ ਮੈਚਾਂ 'ਚ 15 ਪਾਰੀਆਂ ਖੇਡੀਆਂ ਅਤੇ 49.71 ਦੀ ਔਸਤ ਨਾਲ 696 ਦੌੜਾਂ ਬਣਾਈਆਂ ਜਿਸ 'ਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਸ਼ਾਮਲ ਸਨ।  

ਸਾਹਾ, ਕਾਰਤਿਕ ਅਤੇ ਪਟੇਲ ਨੂੰ ਮਿਲਿਆ ਸੀ ਮੌਕਾ
ਧੋਨੀ ਨੇ ਸਾਲ 2014 'ਚ ਆਸਟਰੇਲੀਆ ਖਿਲਾਫ ਖੇਡਦੇ ਹੋਏ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ ਅਤੇ ਉਦੋਂ ਤੋਂ ਹੀ ਸਿਲੈਕਟਸ ਕਿਸੇ ਇਕ ਖਿਡਾਰੀ ਦੀ ਤਲਾਸ਼ 'ਚ ਹਨ ਜੋ ਲੰਬੇ ਸਮੇਂ ਲਈ ਇਸ ਫਾਰਮੈੱਟ 'ਚ ਆਪਣੀ ਜਗ੍ਹਾ ਬਣਾ ਸਕੇ। ਰਿੱਧਿਮਾਨ ਸਾਹਾ ਨੂੰ ਇਸ ਦੇ ਲਈ ਕਈ ਮੌਕੇ ਮਿਲੇ ਪਰ ਸੱਟਾਂ ਕਾਰਨ ਉਹ ਇਨ੍ਹਾਂ ਮੌਕਿਆਂ ਦਾ ਖਾਸ ਫਾਇਦਾ ਨਾ ਲੈ ਸਕਿਆ। ਉਨ੍ਹਾਂ ਤੋਂ ਬਾਅਦ ਦਿਨੇਸ਼ ਕਾਰਤਿਕ ਅਤੇ ਪਾਰਥਿਵ ਪਟੇਲ ਨੂੰ ਵੀ ਮੌਕੇ ਦਿੱਤੇ ਗਏ ਪਰ ਉਹ ਵੀ ਆਪਣੇ ਪ੍ਰਦਰਸ਼ਨ ਨਾਲ ਸਿਲੈਕਟਸ ਨੂੰ ਖੁਸ਼ ਨਹੀਂ ਕਰ ਸਕੇ।


Related News