ਸਹਿਵਾਗ, ਐਡੁਲਜੀ ਤੇ ਡਿਸਿਲਵਾ ICC ਹਾਲ ਆਫ ਫੇਮ ''ਚ ਸ਼ਾਮਲ
Monday, Nov 13, 2023 - 06:17 PM (IST)
ਸਪੋਰਟਸ ਡੈਸਕ- ਸਾਬਕਾ ਭਾਰਤੀ ਖਿਡਾਰੀ ਵਰਿੰਦਰ ਸਹਿਵਾਗ ਨੂੰ ਕ੍ਰਿਕਟ ਇਤਿਹਾਸ ਦੇ ਸਰਵੋਤਮ ਸਲਾਮੀ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ। ਇਸ ਖਿਡਾਰੀ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਮੁਸ਼ਕਿਲ ਹਾਲਾਤਾਂ ਵਿੱਚ ਕਈ ਵਾਰ ਮੈਚ ਦਾ ਰੁਖ ਬਦਲਿਆ। ਵਰਿੰਦਰ ਸਹਿਵਾਗ ਨੇ ਟੈਸਟ ਤੋਂ ਇਲਾਵਾ ਵਨਡੇ ਅਤੇ ਟੀ-20 ਫਾਰਮੈਟਾਂ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਇਸ ਦੇ ਨਾਲ ਹੀ ਆਈਸੀਸੀ ਨੇ ਵਰਿੰਦਰ ਸਹਿਵਾਗ ਨੂੰ ਆਪਣੇ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਹੈ। ਵਰਿੰਦਰ ਸਹਿਵਾਗ ਨੂੰ ਕ੍ਰਿਕਟ ਵਿੱਚ ਸ਼ਾਨਦਾਰ ਯੋਗਦਾਨ ਲਈ ਆਈਸੀਸੀ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ਆਈਸੀਸੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਵਰਿੰਦਰ ਸਹਿਵਾਗ ਤੋਂ ਇਲਾਵਾ ਡਾਇਨਾ ਐਡੁਲਜੀ ਅਤੇ ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਅਰਵਿੰਦਾ ਡਿ ਸਿਲਵਾ ਨੂੰ ICC ਹਾਲ ਆਫ ਫੇਮ 'ਚ ਜਗ੍ਹਾ ਮਿਲੀ ਹੈ।
ਵਰਿੰਦਰ ਸਹਿਵਾਗ ਦਾ ਕਰੀਅਰ
ਵਰਿੰਦਰ ਸਹਿਵਾਗ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਸਹਿਵਾਗ ਦੀ ਬੱਲੇਬਾਜ਼ੀ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ ਯਾਨੀ ਟੈਸਟ 'ਚ ਸ਼ਾਨਦਾਰ ਰਹੀ ਤੇ ਉਨ੍ਹਾਂ ਨੇ ਸਫੇਦ ਜਰਸੀ 'ਚ ਖੇਡਦੇ ਹੋਏ ਦੋ ਵਾਰ ਤੀਹਰਾ ਸੈਂਕੜਾ ਜੜਿਆ। ਸਹਿਵਾਗ ਨੇ ਆਪਣੇ ਕਰੀਅਰ 'ਚ ਕੁੱਲ 104 ਟੈਸਟ ਮੈਚ ਖੇਡੇ ਤੇ ਇਸ ਦੌਰਾਨ ਉਨ੍ਹਾਂ ਆਪਣੇ ਬੱਲੇ ਨਾਲ 49.34 ਦੀ ਔਸਤ ਨਾਲ 8586 ਦੌੜਾਂ ਬਣਾਈਆਂ। ਵੀਰੂ ਨੇ 23 ਸੈਂਕੜੇ ਅਤੇ 32 ਅਰਧ ਸੈਂਕੜੇ ਲਗਾਏ। ਸਹਿਵਾਗ ਨੇ ਭਾਰਤ ਲਈ 251 ਵਨਡੇ ਮੈਚ ਖੇਡੇ ਤੇ ਇਸ ਦੌਰਾਨ ਉਨ੍ਹਾਂ ਨੇ 35 ਦੀ ਔਸਤ ਨਾਲ 8,273 ਦੌੜਾਂ ਬਣਾਈਆਂ। ਵੀਰੂ ਨੇ 50 ਓਵਰਾਂ ਦੀ ਕ੍ਰਿਕਟ 'ਚ ਕੁੱਲ 15 ਸੈਂਕੜੇ ਤੇ 38 ਅਰਧ ਸੈਂਕੜੇ ਜੜੇ। ਸਹਿਵਾਗ ਨੂੰ ਫਟਾਫਟ ਕ੍ਰਿਕਟ ਦਾ ਫਾਰਮੈਟ ਖੂਬ ਰਾਸ ਆਇਆ ਤੇ ਉਨ੍ਹਾਂ ਨੇ 19 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 145 ਦੇ ਮਜ਼ਬੂਤ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ 394 ਦੌੜਾਂ ਬਣਾਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ