ਸੇਤੂ ਐੱਫ. ਸੀ. ਨੇ ਆਈ. ਡਬਲਯੂ. ਐੱਲ. ਦਾ ਖਿਤਾਬ ਜਿੱਤਿਆ
Thursday, May 23, 2019 - 01:45 AM (IST)

ਲੁਧਿਆਣਾ- ਸੇਤੂ ਐੱਫ. ਸੀ. ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਬੁੱਧਵਾਰ ਨੂੰ ਇਥੇ ਮਣੀਪੁਰ ਪੁਲਸ ਐੱਸ. ਸੀ. ਨੂੰ 3-1 ਨਾਲ ਹਰਾ ਕੇ ਇੰਡੀਅਨ ਵੂਮਨ ਲੀਗ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਮਣੀਪੁਰ ਪੁਲਸ ਦੀ ਟੀਮ ਨੂੰ ਰਾਧਾਰਾਣੀ ਦੇਵੀ ਨੇ ਪਹਿਲੇ ਹਾਫ ਵਿਚ ਬੜ੍ਹਤ ਦਿਵਾਈ ਪਰ ਉਮਾਪਤੀ ਦੇਵੀ ਦੇ ਆਤਮਘਾਤੀ ਗੋਲ ਨਾਲ ਸੇਤੁ ਐੱਫ. ਸੀ ਨੇ ਬਰਾਬਰੀ ਹਾਸਲ ਕਰ ਲਈ। ਨੇਪਾਲ ਦੀ ਅੰਤਰਰਾਸ਼ਟਰੀ ਖਿਡਾਰਨ ਸਬਿਤਰਾ ਭੰਡਾਰੀ ਨੇ ਇਸ ਤੋਂ ਬਾਅਦ 2 ਗੋਲ ਕੇ ਸੇਤੂ ਐੱਫ. ਸੀ. ਦੀ ਜਿੱਤ ਪੱਕੀ ਕੀਤੀ।