PCB ਨੂੰ ਲੱਗਾ ਦੂਜਾ ਝਟਕਾ, ਇੰਗਲੈਂਡ ਨੇ ਵੀ ਰੱਦ ਕੀਤਾ ਪਾਕਿ ਦੌਰਾ

Monday, Sep 20, 2021 - 10:16 PM (IST)

PCB ਨੂੰ ਲੱਗਾ ਦੂਜਾ ਝਟਕਾ, ਇੰਗਲੈਂਡ ਨੇ ਵੀ ਰੱਦ ਕੀਤਾ ਪਾਕਿ ਦੌਰਾ

ਨਵੀਂ ਦਿੱਲੀ- ਪਾਕਿਸਤਾਨ ਕ੍ਰਿਕਟ ਦੇ ਸਾਹਮਣੇ ਇਕ ਹੋਰ ਮੁਸ਼ਕਿਲ ਆ ਗਈ ਹੈ। ਇੰਗਲੈਂਡ ਨੇ ਅਕਤੂਬਰ ਵਿਚ ਹੋਣ ਵਾਲੇ ਆਪਣੇ ਮਹਿਲਾ ਅਤੇ ਪੁਰਸ਼ ਟੀਮ ਦੇ ਪਾਕਿਸਤਾਨ ਦੌਰੇ ਨੂੰ ਫਿਲਹਾਲ ਮੁਲੱਤਵੀ ਕਰ ਦਿੱਤਾ ਹੈ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਸੋਮਵਾਰ (20 ਸਤੰਬਰ) ਨੂੰ ਇਸਦੀ ਜਾਣਕਾਰੀ ਦਿੱਤੀ। ਤਿੰਨ ਦਿਨ ਪਹਿਲਾਂ ਨਿਊਜ਼ੀਲੈਂਡ ਨੇ ਪਾਕਿਸਤਾਨ ਦੇ ਵਿਰੁੱਧ ਆਪਣੀ ਸੀਮਿਤ ਓਵਰਾਂ ਦੀ ਸੀਰੀਜ਼ ਆਖਰੀ ਸਮੇਂ 'ਤੇ ਰੱਦ ਕਰ ਦਿੱਤੀ ਸੀ। ਟੀਮ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੈਦਾਨ 'ਤੇ ਉਤਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ।

ਇਹ ਖ਼ਬਰ ਪੜ੍ਹੋ- ਮੈਦਾਨ ਤੋਂ ਬਾਹਰ ਸੱਦੇ ਜਾਣ 'ਤੇ ਨਿਰਾਸ਼ ਦਿਖੇ ਮੇਸੀ

PunjabKesari

ਇਹ ਖ਼ਬਰ ਪੜ੍ਹੋ-ਇਹ ਵਨ ਡੇ ਵਿਸ਼ਵ ਕੱਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਹੋਵੇਗੀ : ਮਿਤਾਲੀ


ਈ. ਸੀ. ਬੀ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਅਸੀਂ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀਆਂ ਦੇ ਲਈ ਪਾਕਿਸਤਾਨ ਵਿਚ ਮੈਚ ਖੇਡਣ ਦੀ ਹਾਮੀ ਭਰੀ ਸੀ। ਇਸ ਤੋਂ ਇਲਾਵਾ ਮਹਿਲਾ ਟੀਮ ਨੂੰ ਵੀ ਪੁਰਸ਼ ਟੀਮ ਦੇ ਨਾਲ ਪਾਕਿਸਤਾਨ ਦਾ ਦੌਰਾ ਕਰਨਾ ਸੀ। ਈ. ਸੀ. ਬੀ. ਨੇ ਕਿਹਾ ਕਿ ਇਸ ਹਫਤੇ ਬੈਠਕ ਕੀਤੀ ਅਤੇ ਇਹ ਫੈਸਲਾ ਕੀਤਾ ਕਿ ਮਹਿਲਾ ਅਤੇ ਪੁਰਸ਼ ਟੀਮ ਅਕਤੂਬਰ ਵਿਚ ਪਾਕਿਸਤਾਨ ਦੌਰੇ ਤੋਂ ਫਿਲਹਾਲ ਹਟਣ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਨੇ ਜਦੋ ਸੁਰੱਖਿਆ ਕਾਰਨਾਂ ਨਾਲ ਆਪਣਾ ਦੌਰਾ ਰੱਦ ਕੀਤਾ ਸੀ ਉਸ ਤੋਂ ਬਾਅਦ ਹੀ ਇੰਗਲੈਂਡ ਦੇ ਦੌਰੇ 'ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਇਸ ਵੀਕ ਐਂਡ ਹੋਈ ਬੈਠਕ ਵਿਚ ਈ. ਸੀ. ਬੀ. ਨੇ ਫੈਸਲਾ ਲਿਆ ਕਿ ਟੀਮਾਂ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਬੋਰਡ ਨੇ ਖਿਡਾਰੀਆਂ ਅਤੇ ਸਪੋਰਟਸ ਸਟਾਫ ਦੇ ਸਰੀਰਕ ਤੇ ਮਾਨਸਿਕ ਸਿਹਤ ਨੂੰ ਤਰਜ਼ੀਹ ਦਿੰਦੇ ਹੋਏ ਇਹ ਫੈਸਲਾ ਕੀਤਾ ਹੈ। ਕੋਰੋਨਾ ਤੇ ਬਾਓ-ਬਬਲ ਦੇ ਮਾਹੌਲ ਦੇ ਚੱਲਦੇ ਖਿਡਾਰੀਆਂ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News