ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ
Monday, Oct 11, 2021 - 07:58 PM (IST)
ਨਵੀਂ ਦਿੱਲੀ- ਸਕਾਟਲੈਂਡ ਦੇ ਮੁੱਖ ਕੋਚ ਸ਼ੇਨ ਬਰਗਰ ਨੇ ਬੰਗਲਾਦੇਸ਼ ਦੇ ਵਿਰੁੱਧ ਪਹਿਲੇ ਮੈਚ ਤੋਂ ਇਕ ਹਫਤਾ ਪਹਿਲਾਂ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਲਈ 15 ਖਿਡਾਰੀਆਂ ਦੀ ਆਪਣੀ ਆਖਰੀ ਟੀਮ ਦਾ ਐਲਾਨ ਕੀਤਾ ਹੈ। ਸੰਯੁਕਤ ਅਰਬ ਅਮੀਰਾਤ ਵਿਚ ਅਭਿਆਸ ਮੈਚਾਂ ਵਿਚ ਹਿੱਸਾ ਲੈਣ ਵਾਲੇ 17 ਖਿਡਾਰੀਆਂ ਵਿਚੋਂ ਤੇਜ਼ ਗੇਂਦਬਾਜ਼ ਕ੍ਰਿਸ ਸੋਲ ਤੇ ਬੱਲੇਬਾਜ਼ ਓਲੀ ਹੇਅਰਸ ਆਖਰੀ ਚੋਣ ਤੋਂ ਖੁੰਝ ਗਏ। ਕ੍ਰਿਕਟ ਸਕਾਟਲੈਂਡ ਨੇ ਕਿਹਾ ਕਿ ਸੋਲ ਰਿਜ਼ਰਵ ਦੇ ਤੌਰ 'ਤੇ ਟੀਮ ਦੇ ਨਾਲ ਰਹਿਣਗੇ ਪਰ ਪਾਪੁਆ ਨਿਊ ਗਿਨੀ ਦੇ ਵਿਰੁੱਧ ਸ਼ੁੱਕਰਵਾਰ ਨੂੰ ਮੋਢੇ ਵਿਚ ਲੱਗੀ ਸੱਟ ਤੋਂ ਬਾਅਦ ਚੋਟੀ ਕ੍ਰਮ ਦੇ ਬੱਲੇਬਾਜ਼ ਓਲੀ ਹੇਅਰ ਇਲਾਜ਼ ਦੇ ਲਈ ਬ੍ਰਿ੍ਟੇਨ ਜਾਣਗੇ। ਉਸਦੀ ਜਗ੍ਹਾ ਡਰਹਮ ਦੇ 23 ਸਾਲਾ ਸੱਜੇ ਹੱਥ ਦੇ ਮਾਈਕਲ ਜੋਨਸ ਨੂੰ ਟੀਮ ਵਿਚ ਰੱਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ
ਸਕਾਟਲੈਂਡ 17 ਅਕਤੂਬਰ ਨੂੰ ਓਮਾਨ ਵਿਚ ਆਈ. ਸੀ. ਸੀ. ਪੁਰਸ਼ ਟੀਮ-20 ਵਿਸ਼ਵ ਕੱਪ 2021 ਦੇ ਰਾਊਂਡ 1 ਵਿਚ ਬੰਗਲਾਦੇਸ਼ ਵਿਰੁੱਧ ਆਪਣੀ ਮੁਹਿੰਮ ਸ਼ੁਰੂ ਕਰੇਗਾ। ਇਸ ਤੋਂ ਬਾਅਦ ਟੀਮ ਪਾਪੁਆ ਗਿਨੀ (19 ਅਕਤੂਬਰ) ਤੇ ਓਮਾਨ (21 ਅਕਤੂਬਰ) ਤੋਂ ਭਿੜਨਗੀਆਂ। ਚੋਟੀ ਦੀਆਂ ਦੋ ਟੀਮਾਂ ਮਾਰਕੀ ਇਵੈਂਟ ਦੇ ਸੁਪਰ 12 ਪੜਾਅ 'ਚ ਜਾਣਗੀਆਂ।
ਪੂਰੀ ਟੀਮ:-
ਕਾਈਲ ਕੋਏਟਜ਼ਰ (ਕਪਤਾਨ), ਰਿਚਰਡ ਬੇਰਿੰਗਟਨ, ਡਾਈਲਨ ਬਜ਼, ਮੈਥਿਊ ਕਰਾਸ (ਵਿਕਟਕੀਪਰ), ਜੋਸ਼ ਡੇਵੀ, ਏਲੀ ਇਵਾਂਸ, ਕ੍ਰਿਸ ਗ੍ਰੀਵਜ਼, ਮਾਈਕਲ ਲੀਸਕ, ਕੈਲਮ ਮੈਕਲਾਡ, ਜਾਰਜ ਮੁਨਸੀ, ਸਫਯਾਨ ਸ਼ਰੀਫ, ਹਮਜ਼ਾ ਤਾਹਿਰ, ਕ੍ਰੇਗ ਵਾਲੇਸ, ਮਾਰਕ ਵਾਟ, ਬ੍ਰੈਡ ਵਹੀਲ।
ਟ੍ਰੈਵਲਿੰਗ ਰਿਜ਼ਰਵ :- ਮਾਈਕਲ ਜੋਨਸ, ਕ੍ਰਿਸ ਸੋਲ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।