ਕੋਰੋਨਾ ਨਿਯਮਾਂ ਨੂੰ ਤੋੜਣ 'ਤੇ ਸਕਾਟਲੈਂਡ 'ਚ ਘਰੇਲੂ ਫੁੱਟਬਾਲ ਸੈਸ਼ਨ ਦੇ ਮੈਚ ਮੁਲਤਵੀ
Tuesday, Aug 11, 2020 - 09:48 PM (IST)
ਲੰਡਨ- ਸੇਲਟਿਕ ਟੀਮ ਦੇ ਇਕ ਖਿਡਾਰੀ ਵਲੋਂ ਬਿਨਾਂ ਜਾਣਕਾਰੀ ਦੇ ਸਪੇਨ ਦੀ ਯਾਤਰਾ ਕਰਨ ਤੋਂ ਬਾਅਦ ਖੁਦ ਨੂੰ ਇਕਾਂਤਵਾਸ 'ਤੇ ਰੱਖਣ 'ਚ ਅਸਫਲ ਰਹਿਣ ਤੋਂ ਬਾਅਦ ਸਰਕਾਰ ਦੀ ਦਖਲ ਅੰਦਾਜ਼ੀ ਤੋਂ ਬਾਅਦ ਸਕਾਟਲੈਂਡ 'ਚ ਘਰੇਲੂ ਫੁੱਟਬਾਲ ਲੀਗ ਦੇ ਕੁਝ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਦੇਸ਼ 'ਚ ਫੁੱਟਬਾਲ ਸੰਚਾਲਨ ਨਾਲ ਜੁੜੇ ਅਧਿਕਾਰੀਆਂ ਦੀ ਸਰਕਾਰ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਸਕਾਟਲੈਂਡ ਦੇ ਘਰੇਲੂ ਲੀਗ ਦੀ ਇਸ ਮੌਜੂਦਾ ਚੈਂਪੀਅਨ ਟੀਮ ਨੇ ਮੰਗਲਵਾਰ ਨੂੰ ਇਕ ਮੁਆਫੀ ਮੰਗਦੇ ਹੋਏ ਟੀਮ ਦੇ ਖਿਡਾਰੀ ਬੋਲੀ ਬੋਲਿਨਗੋਲੀ ਦੀ ਆਲੋਚਨਾ ਕੀਤੀ। ਬੋਲਿਨਗੋਲੀ ਸਪੇਨ ਤੋਂ ਵਾਪਸ ਆਉਣ 'ਤੇ ਇਕਾਂਤਵਾਸ ਹੋਏ ਤੇ ਬਿਨਾਂ ਕੁਆਰੰਟੀਨ ਐਤਵਾਰ ਨੂੰ ਕਿਲਮਾਰਨਾਕ ਵਿਰੁੱਧ ਮੈਚ 'ਚ ਮੈਦਾਨ 'ਤੇ ਉੱਤਰੇ ਸਨ। ਇਹ ਮੁਕਾਬਲਾ 1-1 ਨਾਲ ਡਰਾਅ ਰਿਹਾ ਸੀ। ਸੇਲਟਿਕ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਮੌਜੂਦਾ ਹਾਲਾਤਾਂ 'ਚ ਇਸ ਤੋਂ ਜ਼ਿਆਦਾ ਗੈਰ-ਜ਼ਿੰਮੇਦਾਰਾਨਾ ਕੰਮ ਦੀ ਕਲਪਨਾ ਕਰਨਾ ਮੁਸ਼ਕਿਲ ਹੈ ਤੇ ਅਸੀਂ ਇਸ ਨੂੰ ਸਪਸ਼ਟੀਕਰਨ ਤੋਂ ਬਾਹਰ ਸਮਝਦੇ ਹਾਂ।
ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਕਾਟਲੈਂਡ ਦੇ ਪਹਿਲੇ ਮੰਤਰੀ ਨਿਕੋਲਾ ਸਟੂਰਜਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੇ ਕਾਰਨ ਕੋਵਿਡ-19 ਦਾ ਮਾਮਲੇ ਵੱਧੇ ਤਾਂ ਸੁਰੱਖਿਆ ਪਾਬੰਦੀਆਂ ਦੇ ਦੌਰਾਨ ਸਕਾਟਿਸ਼ ਫੁੱਟਬਾਲ ਨੂੰ ਮਿਲਿਆ ਵਿਸ਼ੇਸ਼ ਅਧਿਕਾਰ ਖਤਰੇ 'ਚ ਪੈ ਜਾਵੇਗਾ। ਬੋਲਿਨਗੋਲੀ ਦੇ ਮਾਮਲੇ 'ਚ ਮੱਦੇਨਜ਼ਰ ਸਰਕਾਰ ਨੇ ਬੁੱਧਵਾਰ ਨੂੰ 2 ਮੁਕਾਬਲਿਆਂ ਤੇ ਸ਼ਨੀਵਾਰ ਨੂੰ ਇਕ ਮੈਚ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਇਨ੍ਹਾਂ ਤਿੰਨ 'ਚੋਂ 2 ਮੈਚ ਸੇਲਟਿਕ ਦੇ ਹਨ। ਸਟੂਰਜਨ ਨੇ ਕਿਹਾ ਕਿ ਜੇਕਰ ਮੈਂ ਫੁੱਟਬਾਲ ਦੀ ਭਾਸ਼ਾ 'ਚ ਕਿਹਾ ਤਾਂ ਇਹ ਚਿਤਾਵਨੀ ਪੀਲਾ ਕਾਰਡ ਹੈ। ਅਗਲੀ ਵਾਰ ਅਜਿਹਾ ਹੋਇਆ ਤਾਂ ਸਾਡੇ ਕੋਲ ਲਾਲ ਕਾਰਡ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ।