ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ 40 ਦੌੜਾਂ ਨਾਲ ਹਰਾਇਆ
Monday, Jun 16, 2025 - 03:25 PM (IST)

ਸਪੋਰਟਸ ਡੈਸਕ- ਸੁਨੇ ਲੂਸ (76) ਤੇ ਨੋਂਡੁਸਿਮੋ ਸ਼ੰਘਾਸੇ (55) ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੇ ਦੂਜੇ ਵਨ ਡੇ ’ਚ ਵੈਸਟਇੰਡੀਜ਼ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ 3 ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰ ਕਰ ਲਈ।
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ 9 ਵਿਕਟਾਂ ’ਤੇ 309 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਵੈਸਟਇੰਡੀਜ਼ ਦੀ ਟੀਮ ਨਿਰਧਾਰਿਤ 50 ਓਵਰਾਂ ਵਿਚ 269 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਲਈ ਹੇਲੀ ਮੈਥਿਊਜ਼ (56) ਤੇ ਸ਼ਿਮਾਨੀ ਕੈਂਪਬੇਲ (53) ਨੇ ਸ਼ਾਨਦਾਰ ਅਰਧ ਸੈਂਂਕੜੇ ਜੜੇ, ਪਰ ਟੀਮ ਮੁਕਾਬਲਾ ਜਿੱਤਣ 'ਚ ਕਾਮਯਾਬ ਨਹੀਂਂ ਹੋ ਸਕੀ।
ਇਹ ਵੀ ਪੜ੍ਹੋ- ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ ਅਨੋਖੇ ਅੰਦਾਜ਼ 'ਚ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e