ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
Sunday, Dec 31, 2023 - 10:35 AM (IST)

ਬੈਂਗਲੁਰੂ– ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ 13 ਤੋਂ 19 ਜਨਵਰੀ ਤਕ ਰਾਂਚੀ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਵਿਚ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਜਦਕਿ ਵੰਦਨਾ ਕਟਾਰੀਆ ਉਪ ਕਪਤਾਨ ਹੋਵੇਗੀ। ਟੂਰਨਾਮੈਂਟ ਦੀਆਂ ਚੋਟੀ ਦੀਆਂ 3 ਟੀਮਾਂ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰਨਗੀਆਂ।
ਸਵਿਤਾ ਨੇ ਹਾਲ ਹੀ ਵਿਚ ਐੱਫ. ਆਈ. ਐੱਚ. ਸਾਲ ਦੀ ਸਰਵਸ੍ਰੇਸ਼ਠ ਗੋਲਕੀਪਰ ਦਾ ਐਵਾਰਡ ਜਿੱਤਿਆ ਜਦਕਿ ਵੰਦਨਾ 300 ਕੌਮਾਂਤਰੀ ਮੈਚ ਖੇਡਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਬਣੀ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਟੀਮ ਇਸ ਤਰ੍ਹਾਂ ਹੈ- ਗੋਲਕੀਪਰ : ਸਵਿਤਾ ਪੂਨੀਆ (ਕਪਤਾਨ), ਬਿਸ਼ੂ ਦੇਵੀਖਾਰੀਬਾਮ। ਡਿਫੈਂਡਰ : ਨਿੱਕੀ ਪ੍ਰਧਾਨ, ਓਦਿਤਾ ਇਸ਼ਿਕਾ ਚੌਧਰੀ, ਮੋਨਿਕਾ। ਮਿਡਫੀਲਡਰ : ਨਿਸ਼ਾ, ਵੈਸ਼ਣਵੀ ਵਿੱਠਲ ਫਾਲਕੋ, ਨੇਹਾ, ਨਵਨੀਤ ਕੌਰ, ਸਲੀਮਾ ਟੇਟੇ, ਸੋਨਿਕਾ, ਜਯੋਤੀ, ਬਿਊਟੀ ਡੁੰਗਡੁੰਗ।
ਫਾਰਵਰਡ : ਲਾਲਰੇਮਸਿਆਮੀ, ਸੰਗੀਤਾ ਕੁਮਾਰੀ, ਦੀਪਿਕਾ, ਵੰਦਨਾ ਕਟਾਰੀਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।