ਘੋਸ਼ਾਲ ਸਕੁਐਸ਼ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ''ਚ ਨਹੀਂ ਖੇਡਣਗੇ

Tuesday, Nov 06, 2018 - 12:45 PM (IST)

ਘੋਸ਼ਾਲ ਸਕੁਐਸ਼ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ''ਚ ਨਹੀਂ ਖੇਡਣਗੇ

ਕੋਲਕਾਤਾ— ਭਾਰਤ ਦੇ ਚੋਟੀ ਦੇ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਉਹ ਆਗਾਮੀ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈਣਗੇ। ਵਿਸ਼ਵ ਰੈਂਕਿੰਗ 'ਚ ਭਾਰਤ ਦੇ ਚੋਟੀ ਦੇ ਖਿਡਾਰੀ ਸੌਰਵ ਬੁੱਧਵਾਰ ਤੋਂ ਸ਼ੁਰੂ ਹੋ ਰਹੇ 30,000 ਡਾਲਰ ਇਨਾਮੀ ਰਾਸ਼ੀ ਵਾਲੀ ਕੋਲਾਕਾਤਾ ਇੰਟਰਨੈਸ਼ਨਲ ਮੀਟ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ। 
PunjabKesari
12 ਵਾਰ ਦੇ ਇਸ ਰਾਸ਼ਟਰੀ ਚੈਂਪੀਅਨ ਨੇ ਕਿਹਾ, ''ਇਸ ਮਹੀਨੇ ਦੇ ਅੰਤ 'ਚ ਹਾਂਗਕਾਂਗ 'ਚ ਵੱਡੀ ਪ੍ਰਤੀਯੋਗਿਤਾ ਹੈ ਅਤੇ ਤਿੰਨ ਤੋਂ ਨੌ ਦਸੰਬਰ ਤੱਕ ਮਿਸਰ 'ਚ ਵੀ ਇਕ ਪ੍ਰਤੀਯੋਗਿਤਾ ਹੈ। ਇਸ ਤਰ੍ਹਾਂ ਅਗਸਤ 'ਚ ਹੋਏ ਏਸ਼ੀਆਈ ਖੇਡਾਂ ਤੋਂ ਚਾਰ ਮਹੀਨਿਆਂ 'ਚ ਮੈਂ ਨੌ ਪ੍ਰਤੀਯੋਗਿਤਾ 'ਚ ਹਿੱਸਾ ਲੈ ਰਿਹਾ ਹਾਂ।'' ਸੌਰਵ ਨੇ 17 ਸਾਲਾਂ ਦੀ ਉਮਰ ਤੋਂ ਹੁਣ ਤੱਕ ਸਾਰੀਆਂ ਰਾਸ਼ਟਰੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਲਿਆ ਸੀ। ਰਾਸ਼ਟਰੀ ਪ੍ਰਤੀਯੋਗਿਤਾ ਦਾ ਆਯੋਜਨ ਅਗਲੇ ਮਹੀਨੇ ਨਵੀਂ ਦਿੱਲੀ 'ਚ ਹੋਵੇਗਾ।


author

Tarsem Singh

Content Editor

Related News