ਸੌਰਭ ਸੈਮੀਫਾਈਨਲ ''ਚ ਹਾਰਕੇ ਅਮਰੀਕੀ ਓਪਨ ''ਚੋਂ ਬਾਹਰ

Sunday, Jul 14, 2019 - 03:12 PM (IST)

ਸੌਰਭ ਸੈਮੀਫਾਈਨਲ ''ਚ ਹਾਰਕੇ ਅਮਰੀਕੀ ਓਪਨ ''ਚੋਂ ਬਾਹਰ

ਫੁਲਟਰਨ— ਸੌਰਭ ਵਰਮਾ ਦੇ ਐਤਵਾਰ ਨੂੰ ਪੁਰਸ਼ ਸਿੰਗਲ ਸੈਮੀਫਾਈਨਲ ਮੈਚ 'ਚ ਥਾਈਲੈਂਡ ਦੇ ਤਾਨੋਂਗਸਾਕ ਸੇਂਸੋਮਬੂਨਸੁਕ ਤੋਂ ਹਾਰਨ ਦੇ ਬਾਅਦ ਭਾਰਤ ਦੀ ਮੁਹਿੰਮ ਅਮਰੀਕੀ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਸਮਾਪਤ ਹੋ ਗਈ। ਦੁਨੀਆ ਦੇ 43ਵੇਂ ਨੰਬਰ ਦੇ ਖਿਡਾਰੀ ਸੌਰਭ ਸਿਰਫ 39 ਮਿੰਟ ਤਕ ਚਲੇ ਮੁਕਾਬਲੇ 'ਚ ਥਾਈਲੈਂਡ ਦੇ ਖਿਡਾਰੀ ਤੋਂ 9-21, 18-21 ਨਲ ਹਾਰ ਗਏ। ਸੌਰਭ ਪਹਿਲੇ ਗੇਮ 'ਚ ਜੂਝਦੇ ਨਜ਼ਰ ਆਏ ਪਰ ਦੂਜੇ ਗੇਮ 'ਚ ਹਾਰਨ ਤੋਂ ਪਹਿਲਾਂ ਉਨ੍ਹਾਂ ਨੇ ਸਖਤ ਚੁਣੌਤੀ ਪੇਸ਼ ਕੀਤੀ। ਹੋਰਨਾਂ ਭਾਰਤੀਆਂ 'ਚ ਪਾਰੁਪੱਲੀ ਕਸ਼ਯਪ, ਐੱਚ.ਐੱਸ. ਪ੍ਰਣਯ, ਅਜੇ ਜੈਰਾਮ ਅਤੇ ਲਕਸ਼ ਸੇਨ ਪਹਿਲਾਂ ਹੀ ਟੂਰਨਾਮੈਂਟ ਤੋਂ ਹਾਰ ਕੇ ਬਾਹਰ ਹੋ ਗਏ ਸਨ।


author

Tarsem Singh

Content Editor

Related News