ਚਾਈਨਾ ਓਪਨ ਦੇ ਸੈਮੀਫਾਈਨਲ ''ਚ ਸਾਤਵਿਕ-ਚਿਰਾਗ ਦਾ ਸਫਰ ਖਤਮ

11/9/2019 5:14:23 PM

ਸਪੋਰਟਸ ਡੈਸਕ— ਭਾਰਤ ਦੀ ਸਟਾਰ ਜੋੜੀ ਸਾਤਵਿਕਸੇਰਾਜ ਰੰਕੀਰੇਡੀ ਅਤੇ ਚਿਰਾਗ ਸ਼ੈਂਟੀ ਦਾ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਸਫਰ ਸ਼ਨੀਵਾਰ ਨੂੰ ਪੁਰਸ਼ ਡਬਲਜ਼ ਸੈਮੀਫਾਈਨਲ 'ਚ ਹਾਰ ਦੇ ਨਾਲ ਖਤਮ ਹੋ ਗਿਆ। ਫਰੈਂਚ ਓਪਨ 'ਚ ਉਪ-ਵਿਜੇਤਾ ਰਹੀ ਭਾਰਤੀ ਜੋੜੀ ਨੇ ਕੁਆਰਟਰ ਫਾਈਨਲ 'ਚ ਚੀਨ ਦੀ ਤੀਜੀ ਦਰਜੇ ਦੀ ਲਈ ਜੁਨ ਹੋਈ ਅਤੇ ਲਿਊ ਯੂ ਚੇਨ ਦੀ ਜੋੜੀ ਨੂੰ ਹਰਾਇਆ ਸੀ ਪਰ ਸੈਮੀਫਾਈਨਲ 'ਚ ਉਨ੍ਹਾਂ ਨੂੰ ਕੇਵਿਨ ਸੰਜਆ ਸੂਕਾਮੂਲਿਜੋ ਅਤੇ ਮਾਕਰਸ ਫਰਨਾਲਡੀ ਗਿਡੋਨ ਦੀ ਟਾਪ ਰੈਂਕਿੰਗ ਇੰਡੋਨੇਸ਼ੀਆਈ ਜੋੜੀ ਨੇ ਲਗਾਤਾਰ ਗੇਮਾਂ 'ਚ 21-16,22-20 ਨਾਲ ਹਰਾ ਕੇ ਫਾਈਨਲ 'ਚ ਦਾਖਲ ਕਰ ਲਿਆ।PunjabKesariਭਾਰਤੀ ਜੋੜੀ ਕਰੀਅਰ ਦੇ ਹੁਣ ਤੱਕ ਦੇ 8 ਮੁਕਾਬਲਿਆਂ 'ਚ ਉੁਹ ਨੰਬਰ 1 ਰੈਂਕਿੰਗ ਇੰਡੋਨੇਸ਼ੀਆਈ ਜੋੜੀ ਤੋਂ ਕਦੇ ਨਹੀਂ ਜਿੱਤ ਸਕੀ ਹੈ ਅਤੇ ਇਹ ਮੁਕਾਬਲਾ ਉਸ ਨੇ 40 ਮਿੰਟ 'ਚ ਹਾਰ ਗਵਾਇਆ। ਉਨ੍ਹਾਂ ਦੀ ਹਾਰ ਦੇ ਨਾਲ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਖ਼ਤਮ ਹੋ ਗਈ।