ਸਾਤਵਿਕ-ਚਿਰਾਗ ਸੈਮੀਫਾਈਨਲ ’ਚ ਹਾਰੇ, ਇੰਡੀਆ ਓਪਨ ’ਚ ਭਾਰਤੀ ਮੁਹਿੰਮ ਖਤਮ
Sunday, Jan 19, 2025 - 12:05 PM (IST)
ਨਵੀਂ ਦਿੱਲੀ– ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਦੀ ਮੁਹਿੰਮ ਸ਼ਨੀਵਾਰ ਨੂੰ ਇੱਥੇ ਇੰਡੀਆ ਓਪਨ ਸੁਪਰ 750 ਵਿਚ ਮਲੇਸ਼ੀਆ ਦੇ ਗੋਹ ਸੇਜ ਫੇਈ ਤੇ ਨੂਰ ਇਜਾਜ਼ੂਦੀਨ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਜਾਣ ਤੋਂ ਬਾਅਦ ਸੈਮੀਫਾਈਨਲ ਵਿਚ ਖਤਮ ਹੋ ਗਈ। 2022 ਦੀ ਇਸ ਚੈਂਪੀਅਨ ਭਾਰਤੀ ਜੋੜੀ ਨੂੰ ਮਲੇਸ਼ੀਆਈ ਜੋੜੀ ਨੇ ਸਿਰਫ 37 ਮਿੰਟ ਵਿਚ 18-21, 14-21 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਮੁਹਿੰਮ ਵੀ ਖਤਮ ਹੋ ਗਈ।