ਸਾਤਵਿਕ-ਚਿਰਾਗ ਨੂੰ ਚਾਂਦੀ ਦੇ ਤਮਗੇ ਨਾਲ ਕਰਨਾ ਪਿਆ ਸਬਰ

Sunday, Sep 21, 2025 - 05:58 PM (IST)

ਸਾਤਵਿਕ-ਚਿਰਾਗ ਨੂੰ ਚਾਂਦੀ ਦੇ ਤਮਗੇ ਨਾਲ ਕਰਨਾ ਪਿਆ ਸਬਰ

ਨਿੰਗਬੋ- ਸਾਤਵਿਕਸਾਈਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੂੰ ਲੀ-ਨਿੰਗ ਚਾਈਨਾ ਮਾਸਟਰਜ਼ 2025 ਵਿੱਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਸਾਤਵਿਕ-ਚਿਰਾਗ ਨੂੰ 45 ਮਿੰਟ ਦੇ ਇੱਕ ਸਖ਼ਤ ਫਾਈਨਲ ਵਿੱਚ ਦੁਨੀਆ ਦੀ ਨੰਬਰ 1 ਕੋਰੀਆਈ ਜੋੜੀ ਕਿਮ ਵੋਨ ਹੋ ਅਤੇ ਸਿਓ ਸਿਊਂਗ ਜਾਏ ਤੋਂ 21-19, 21-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਸਾਤਵਿਕ ਅਤੇ ਚਿਰਾਗ ਸ਼ੈੱਟੀ ਨੇ ਸੈਮੀਫਾਈਨਲ ਵਿੱਚ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਮਲੇਸ਼ੀਆ ਦੇ ਆਰੋਨ ਚੀਆ ਅਤੇ ਸੋਹ ਵੂਈ ਯਿਕ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ, ਪਰ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣ ਵਿੱਚ ਅਸਫਲ ਰਹੇ। ਇਹ ਸਾਤਵਿਕ-ਚਿਰਾਗ ਦਾ ਚਾਈਨਾ ਮਾਸਟਰਜ਼ ਫਾਈਨਲ ਵਿੱਚ ਦੂਜਾ ਪ੍ਰਦਰਸ਼ਨ ਸੀ। ਉਹ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ 2023 ਐਡੀਸ਼ਨ ਵਿੱਚ ਉਪ ਜੇਤੂ ਰਹੇ ਸਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਪੈਰਿਸ ਵਿੱਚ ਆਪਣਾ ਦੂਜਾ ਵਿਸ਼ਵ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ।


author

Tarsem Singh

Content Editor

Related News