ਭਾਰਤੀ ਟੇਬਲ ਟੈਨਿਸ ਖਿਡਾਰੀ ਸਾਥੀਆਨ ਦਾ ਫ੍ਰੈਂਚ ਕਲੱਬ ਨਾਲ ਕਰਾਰ, 2024 ਓਲੰਪਿਕ ਦੀ ਕਰਨਗੇ ਤਿਆਰੀ

02/11/2022 4:02:11 PM

ਨਵੀਂ ਦਿੱਲੀ- ਪੈਰਿਸ ਓਲੰਪਿਕ ਲਈ ਸਰਵਸ੍ਰੇਸ਼ਠ ਤਰੀਕੇ ਨਾਲ ਤਿਆਰੀ ਕਰਨ ਲਈ ਵਚਨਬੱਧ ਚੋਟੀ ਦੇ ਭਾਰਤੀ ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਨੇ 2022-23 ਸੈਸ਼ਨ ਲਈ ਫਰਾਂਸ ਦੇ ਚੋਟੀ ਦੇ ਟੀਅਰ ਪ੍ਰੋ ਏ ਲੀਗ ਕਲੱਬ ‘ਜੁਰਾ ਮੋਰੇਜ ਟੈਨਿਸ ਡੀ ਟੇਬਲ’ ਨਾਲ ਕਰਾਰ ਕੀਤਾ ਹੈ। 29 ਸਾਲ ਦੇ ਸਾਥੀਆਨ ਇਸ ਵੱਕਾਰੀ ਲੀਗ ਵਿਚ ਆਪਣੀ ਸ਼ੁਰੂਆਤ ਕਰਨਗੇ। 

ਇਹ ਵੀ ਪੜ੍ਹੋ : ਕਬੱਡੀ ਦਾ ਬੇਤਾਜ਼ ਬਾਦਸ਼ਾਹ- ਹਰਜੀਤ ਬਰਾੜ ਬਾਜਾਖਾਨਾ

ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਦੇ ਮਰਦ ਟੀਮ ਮੁਕਾਬਲੇ ਵਿਚ ਕ੍ਰਮਵਾਰ ਸੋਨ ਤੇ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਸਾਥੀਆਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਾਂਝੀ ਕਰ ਕੇ ਕਾਫੀ ਖ਼ੁਸ਼ੀ ਹੋ ਰਹੀ ਹੈ ਕਿ ਮੈਂ 2022-23 ਸੈਸ਼ਨ ਲਈ ਫਰਾਂਸ ਦੇ ਸਿਖਰਲੇ ਟੀਅਰ ਲੀਗ ਪ੍ਰੋ ਏ ‘ਜੁਰਾ ਮੋਰੇਜ ਟੈਨਿਸ ਡੀ ਟੇਬਲ’ ਨਾਲ ਕਰਾਰ ਕੀਤਾ ਹੈ। ਦੁਨੀਆ ਦੇ 33ਵੇਂ ਨੰਬਰ ਦੇ ਖਿਡਾਰੀ ਸਾਥੀਆਨ ਚੀਨ ਦੇ ਹਾਂਗਜੋਊ ਵਿਚ ਏਸ਼ੀਆਈ ਖੇਡਾਂ ਤੋਂ ਬਾਅਦ ਇਸ ਲੀਗ ਵਿਚ ਖੇਡਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਹ ਦੁਨੀਆ ਦੀਆਂ ਸਰਵਸ੍ਰੇਸ਼ਠ ਲੀਗਾਂ ਵਿਚੋਂ ਇਕ ਹੈ ਤੇ ਫਰਾਂਸ ਵਿਚ ਆਪਣੀ ਸ਼ੁਰੂਆਤ ਕਰਨ ਲਈ ਮੈਂ ਤਿਆਰ ਹਾਂ। ਪੂਰੀ ਸੰਭਾਵਨਾ ਹੈ ਕਿ ਏਸ਼ੀਆਈ ਖੇਡਾਂ ਤੋਂ ਬਾਅਦ ਕਲੱਬ ਨਾਲ ਜੁੜਾਂਗਾ। ਪੈਰਿਸ 2024 ਓਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਚੰਗੀ ਤਿਆਰੀ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News