ਸਰਫਰਾਜ਼ ਦੀ ਕਪਤਾਨੀ ਬਰਕਰਾਰ, ਬਾਬਰ ਉਪ ਕਪਤਾਨ
Saturday, Sep 14, 2019 - 01:23 AM (IST)

ਕਰਾਚੀ- ਵਿਸ਼ਵ ਕੱਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ ਸਰਫਰਾਜ਼ ਅਹਿਮਦ ਨੂੰ ਪਾਕਿਸਤਾਨ ਦੇ ਕਪਤਾਨ ਅਹੁਦੇ 'ਤੇ ਬਰਕਰਾਰ ਰੱਖਿਆ ਗਿਆ ਹੈ ਜਦਕਿ ਬਾਬਰ ਆਜ਼ਮ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਸਰਫਰਾਜ਼ ਸ਼੍ਰੀਲੰਕਾ ਵਿਰੁੱਧ ਇਸ ਮਹੀਨੇ ਤੋਂ ਬਾਅਦ ਕਰਾਚੀ ਤੇ ਲਾਹੌਰ ਵਿਚ 3 ਵਨ ਡੇ ਤੇ 3 ਟੀ-20 ਮੈਚਾਂ ਲਈ ਪਾਕਿਸਤਾਨ ਦਾ ਕਪਤਾਨ ਰਹੇਗਾ। ਪਾਕਿਸਤਾਨ ਦੀ ਟੀਮ ਇੰਗਲੈਂਡ 'ਚ ਹੋਏ ਵਿਸ਼ਵ ਕੱਪ 'ਚ ਸੈਮੀਫਾਈਨਲ ਤਕ ਨਹੀਂ ਪਹੁੰਚੀ ਸੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਸਰਫਰਾਜ ਨੂੰ ਸੀਰੀਜ਼ ਦਰ ਸੀਰਜ਼ ਪ੍ਰਦਰਸ਼ਨ ਦੇ ਆਧਾਰ 'ਤੇ ਕਪਤਾਨ ਨਿਯੁਕਤ ਕਰ ਰਿਹਾ ਸੀ ਤੇ ਇਸ ਗੱਲ ਦੀ ਅਟਕਲਾਂ ਸੀ ਕਿ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਾ ਪਹੁੰਚਣ ਤੋਂ ਬਾਅਦ ਉਸ ਨੂੰ ਕਪਤਾਨ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਪੀ. ਸੀ. ਬੀ. ਨੇ ਵਿਸ਼ਵ ਕੱਪ ਦੇ ਬਾਅਦ ਮਿਕੀ ਆਰਥਰ ਨੂੰ ਕੋਚ ਅਹੁਦੇ ਤੋਂ ਹਟਾ ਦਿੱਤਾ ਸੀ ਪਰ 32 ਸਾਲਾ ਵਿਕਟਕੀਪਰ ਬੱਲੇਬਾਜ਼ ਸਰਫਰਾਜ ਨੂੰ ਕਪਤਾਨ ਅਹੁਦੇ 'ਤੇ ਬਰਕਰਾਰ ਰੱਖਿਆ ਹੈ। ਸਰਫਰਾਜ ਨੇ ਆਪਣੀ ਪਿਛਲੀ 29 ਪਾਰੀਆਂ 'ਚ 32 ਦੇ ਔਸਤ ਨਾਲ 621 ਦੌੜਾਂ ਬਣਾਈਆਂ ਹਨ।