ਵਰਲਡ ਕੱਪ 'ਚ ਖ਼ਰਾਬ ਪ੍ਰਦਰਸ਼ਨ ਲਈ ਜ਼ਿੰਮੇਦਾਰ ਲੋਕਾਂ 'ਤੇ ਕਾਰਵਾਈ ਹੋਵੇ : ਸਰਫਰਾਜ਼ ਨਵਾਜ਼

Thursday, Jul 18, 2019 - 04:06 PM (IST)

ਵਰਲਡ ਕੱਪ 'ਚ ਖ਼ਰਾਬ ਪ੍ਰਦਰਸ਼ਨ ਲਈ ਜ਼ਿੰਮੇਦਾਰ ਲੋਕਾਂ 'ਤੇ ਕਾਰਵਾਈ ਹੋਵੇ : ਸਰਫਰਾਜ਼ ਨਵਾਜ਼

ਸਪੋਰਸਟ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ਼ ਨਵਾਜ਼ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਰੱਖਿਅਕ ਇਮਰਾਨ ਖਾਨ ਤੋਂ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੋ ਕ੍ਰਿਕਟ ਵਰਲਡ ਕੱਪ 'ਚ ਪਾਕਿਸਤਾਨੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਲਈ ਜ਼ਿੰਮੇਦਾਰ ਹਨ। 

ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਅਹੁੱਦਿਆਂ ਤੋਂ ਹਟਾਇਆ ਜਾਣਾ ਚਾਹੀਦਾ ਹੈ।  'ਦ ਨੇਸ਼ਨ' ਦੀ ਰਿਪੋਰਟ ਦੇ ਮੁਤਾਬਕ ਸਰਫਰਾਜ਼ ਨੇ ਇਕ ਬਿਆਨ 'ਚ ਕਿਹਾ,  'ਜਿਨ੍ਹਾਂ ਲੋਕਾਂ 'ਚ ਆਤਮ-ਸਨਮਾਨ ਹੁੰਦਾ ਹੈ ਤੇ ਜੋ ਜ਼ਿੰਮੇਦਾਰੀ ਸੱਮਝਦੇ ਹਨ, ਉਹ ਆਪਣੇ ਆਪ ਹੀ ਅਹੁੱਦੇ ਤੋਂ ਹੱਟ ਜਾਂਦੇ ਹਨ। ਪਰ ਪਾਕਿਸਤਾਨ 'ਚ ਅਜਿਹਾ ਨਹੀਂ ਹੁੰਦਾ। ਮੈਂ ਟੀਮ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਚੋਣ ਕਮੇਟੀ, ਟੀਮ ਪ੍ਰਬੰਧਨ ਤੇ ਸੀ. ਓ. ਓ ਸੁਬਹਾਨ ਅਹਿਮਦ  ਦੇ ਅਸਤੀਫੇ ਦੀ ਉਮੀਦ ਕਰ ਰਿਹਾ ਸੀ ਪਰ ਕੋਈ ਜ਼ਿੰਮੇਦਾਰੀ ਲੈਣ ਲਈ ਤਿਆਰ ਨਹੀਂ ਹੈ। 'PunjabKesari
ਕ੍ਰਿਕਟ 'ਚ ਰਿਵਰਸ ਸਵਿੰਗ ਨੂੰ ਸ਼ੁਰੂ ਕਰਨ ਵਾਲੇ ਸਾਬਕਾ ਗੇਂਦਬਾਜ਼ ਨੇ ਕਿਹਾ, 'ਮੈਨੂੰ ਇਹ ਵੇਖ ਕੇ ਹੈਰਤ ਹੋ ਰਹੀ ਹੈ ਕਿ ਕਿਵੇਂ ਪਾਕਿਸਤਾਨ ਕ੍ਰਿਕਟ ਬੋਰਡ ਤੇ ਇਸ ਦੇ ਚਹੇਤੇ ਟੀਮ  ਦੇ ਪ੍ਰਦਰਸ਼ਨ 'ਤੇ ਤਸੱਲੀ ਦਾ ਇਜ਼ਹਾਰ ਕਰ ਰਹੇ ਹਨ। ਇਹ ਪੂਰੀ ਤਰ੍ਹਾਂ ਨਾਲ ਨਿਰਾਸ਼ ਕਰਨ ਵਾਲਾ ਤੇ ਔਸਤ ਦਰਜੇ ਤੋਂ ਵੀ ਘੱਟ ਸੀ। ਪਾਕਿਸਤਾਨ ਦੀ ਟੀਮ ਦੂਸਰਿਆਂ ਦੀ ਉਮੀਦ ਰਹਿਮ 'ਤੇ ਕਿਉਂ ਸੀ?  ਸੈਮੀਫਾਈਨਲ 'ਚ ਨਾ ਪਹੁੰਚਣ ਲਈ ਭਾਰਤ, ਨਿਊਜ਼ੀਲੈਂਡ ਤੇ ਹੋਰਾਂ ਨੂੰ ਕਿਉਂ ਦੋਸ਼ ਦੇਣਾ? ਆਪਣੀ ਗਲਤੀ ਮੰਨਣ ਦੀ ਬਜਾਏ ਦੂਸਰਿਆਂ 'ਤੇ ਊਂਗਲ 'ਚੁਚੁੱਕਣਾ ਆਸਾਨ ਹੈ। ' 

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਲੋਕ ਅਜੇ ਵੀ ਪੀ. ਸੀ. ਬੀ ਤੇ ਇਮਰਾਨ ਖਾਨ ਤੋਂ ਉਮੀਦ ਲਗਾਏ ਹੋਏ ਹਨ। ਪ੍ਰਧਾਨਮੰਤਰੀ ਨੂੰ ਚੋਣ ਕਮੇਟੀ, ਟ੍ਰੇਨਰਸ ਤੇ ਹੋਰ ਅਸਫਲ ਲੋਕਾਂ ਨੂੰ ਘਰ ਭੇਜ ਦੇਣਾ ਚਾਹੀਦਾ ਹੈ।


Related News