ਸੈਂਕੜਾ ਲਾ ਕੇ ਸਰਫਰਾਜ਼ ਨੇ ਸਿੱਧੂ ਮੂਸੇਵਾਲਾ ਦੇ ਸਟਾਈਲ 'ਚ ਮਨਾਇਆ ਜਸ਼ਨ, ਫਿਰ ਲੱਗੇ ਰੋਣ (ਵੀਡੀਓ)

06/24/2022 10:06:27 AM

ਸਪੋਰਟਸ ਡੈਸਕ-ਰਣਜੀ ਸੀਜ਼ਨ 'ਚ ਸ਼ਾਨਦਾਰ ਫਾਰਮ 'ਚ ਚੱਲ ਰਹੇ ਸਰਫਰਾਜ਼ ਖਾਨ ਨੇ ਮੱਧ ਪ੍ਰਦੇਸ਼ ਵਿਰੁੱਧ ਖੇਡੇ ਜਾ ਰਹੇ ਫਾਈਨਲ ਮੁਕਾਬਲਿਆਂ 'ਚ ਵੀ ਸੈਂਕੜਾ ਲੱਗਾ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ। ਸਰਫਰਾਜ਼ ਨੇ ਸੀਜ਼ਨ ਦਾ ਚੌਥਾ ਸੈਂਕੜਾ ਲਾਉਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸਟਾਈਲ 'ਚ ਆਪਣੇ ਸੈਂਕੜੇ ਦਾ ਜਸ਼ਨ ਮਨਾਇਆ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਵੀ ਦੇਖੇ ਗਏ। ਬੀ.ਸੀ.ਸੀ.ਆਈ. ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਮੂਸੇਵਾਲਾ ਦੇ ਸਟਾਈਲ 'ਚ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਵਿੱਤੀ ਬਾਜ਼ਾਰ ਨੂੰ ਕਦੀ ਨਾ ਭੁੱਲਣ ਵਾਲੇ ਸਬਕ ਦੇ ਰਹੀ ਹੈ ਕ੍ਰਿਪਟੋ ਕਰੰਸੀ ਦੀ ਗਿਰਾਵਟ

ਦੱਸ ਦੇਈਏ ਕਿ ਸਰਫਰਾਜ਼ ਰਣਜੀ 'ਚ ਦੂਜੀ ਵਾਰ 900+ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਸਰਫਰਾਜ਼ ਨੇ 2019/20 'ਚ 928 ਦੌੜਾਂ ਬਣਾਈਆਂ ਸਨ ਜਦਕਿ ਇਸ ਸੀਜ਼ਨ 'ਚ ਵੀ ਉਨ੍ਹਾਂ ਨੇ 900+ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਉਹ ਦੋ ਰਣਜੀ ਸੀਜ਼ਨ 'ਚ 900+ਦੌੜਾਂ ਬਣਾਉਣ ਵਾਲੇ ਤੀਸਰੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਅਜੇ ਸ਼ਰਮਾ ਅਤੇ ਵਸੀਮ ਜਾਫ਼ਰ ਨੇ ਇਹ ਕਮਾਲ ਕੀਤਾ ਸੀ।

ਇਹ ਵੀ ਪੜ੍ਹੋ :ਸੁਪਰੀਮ ਕੋਰਟ ਨੇ ਨਿਊਯਾਰਕ ਦੇ ਬੰਦੂਕ ਕਾਨੂੰਨ ਨੂੰ ਕੀਤਾ ਰੱਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News