ਕ੍ਰਿਕਟਰ ਸ਼ੁਭਮਨ ਗਿੱਲ ਨਾਲ ਨਜ਼ਰ ਆਈ ਸਾਰਾ ਅਲੀ ਖਾਨ, ਮੁੜ ਹੋਣ ਲੱਗੇ ਅਫੇਅਰ ਦੇ ਚਰਚੇ

02/03/2023 10:59:51 AM

ਸਪੋਰਟਸ ਡੈਸਕ- ਨਿਊਜ਼ੀਲੈਂਡ ਖ਼ਿਲਾਫ਼ ਟੀ-20 ਮੈਚ 'ਚ ਸੈਂਕੜਾ ਲਗਾਉਣ ਦੇ ਬਾਅਦ ਤੋਂ ਹੀ ਕ੍ਰਿਕਟਰ ਸ਼ੁਭਮਨ ਗਿੱਲ ਭਾਰਤ ਦੇ ਪਸੰਦੀਦਾ ਬਣ ਗਏ ਹਨ। ਧਮਾਕੇਦਾਰ ਬੱਲੇਬਾਜ਼ੀ ਤੋਂ ਇਲਾਵਾ ਸ਼ੁਭਮਨ ਗਿੱਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਆ ਚੁੱਕੇ ਹਨ। ਸ਼ੁਭਮਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਅਦਾਕਾਰਾ ਸਾਰਾ ਅਲੀ ਖਾਨ ਨਾਲ ਨਜ਼ਰ ਆ ਰਹੇ ਹਨ। ਸਾਰਾ ਅਤੇ ਸ਼ੁਭਮਨ ਦੀ ਇਸ ਤਸਵੀਰ ਨੇ ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਨੂੰ ਹਵਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਭਾਰਤ ਦੇ ਅਮਨ ਨੇ ਜ਼ਗਰੇਬ ਓਪਨ ਕੁਸ਼ਤੀ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਦਾ ਤਮਗਾ

PunjabKesari

ਇਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਸਾਰਾ ਅਤੇ ਸ਼ੁਭਮਨ ਗਿੱਲ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਇਹ ਤਸਵੀਰ ਏਅਰਪੋਰਟ ਦੀ ਦੱਸੀ ਜਾ ਰਹੀ ਹੈ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਅਤੇ ਸ਼ੁਭਮਨ ਇਕੱਠੇ ਬੈਠੇ ਹਨ। ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਹਨ। ਹਾਲਾਂਕਿ ਕ੍ਰਿਕਟਰ ਨਾਲ ਸਾਰਾ ਦੀ ਇਹ ਤਸਵੀਰ ਤਾਜ਼ੀ ਹੈ ਜਾਂ ਪੁਰਾਣੀ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਪਰ ਇਹ ਅਫ਼ਵਾਹਾ ਹਨ ਕਿ ਸਾਰਾ ਅਤੇ ਸ਼ੁਭਮਨ ਵਿਚਕਾਰ ਕੁਝ ਨਾ ਕੁਝ ਚੱਲ ਰਿਹਾ ਹੈ। ਦੋਵਾਂ ਵਿਚਾਲੇ ਕੁੱਝ ਤਾਂ ਹੈ ਦੀ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਸਾਰਾ ਅਤੇ ਸ਼ੁਭਮਨ ਗਿੱਲ ਪਹਿਲੀ ਵਾਰ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਡਿਨਰ ਲਈ ਜਾਂਦੇ ਹੋਏ ਨਜ਼ਰ ਆਏ ਸਨ। ਉਥੇ ਹੀ ਸਾਰਾ ਅਤੇ ਸ਼ੁਭਮਨ ਵਿਚੋਂ ਕਿਸੇ ਨੇ ਵੀ ਅਜੇ ਤੱਕ ਅਫੇਅਰ ਦੀਆਂ ਇਨ੍ਹਾਂ ਖ਼ਬਰਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ: ਨੈਸ਼ਨਲ ਹਾਕੀ ਖਿਡਾਰੀ ਕਰਦੈ ਪੱਲੇਦਾਰੀ, CM ਭਗਵੰਤ ਮਾਨ ਨੇ ਦਿੱਤਾ ਸਰਕਾਰੀ ਨੌਕਰੀ ਦਾ ਭਰੋਸਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News