ਭਾਰਤ ਨੂੰ WC ਜਿਤਾਉਣ ਵਾਲੇ ਸੰਜੂ ਸੈਮਸਨ ਨੇ ਜਿੱਤਿਆ ਮਾਰਚ ਮਹੀਨੇ ਦਾ ''ICC ਪਲੇਅਰ ਆਫ ਦ ਮੰਥ'' ਐਵਾਰਡ

Tuesday, Apr 14, 2026 - 03:57 PM (IST)

ਭਾਰਤ ਨੂੰ WC ਜਿਤਾਉਣ ਵਾਲੇ ਸੰਜੂ ਸੈਮਸਨ ਨੇ ਜਿੱਤਿਆ ਮਾਰਚ ਮਹੀਨੇ ਦਾ ''ICC ਪਲੇਅਰ ਆਫ ਦ ਮੰਥ'' ਐਵਾਰਡ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਬੇਹੱਦ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਹੈ। ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਦੀ ਇਤਿਹਾਸਕ ਜਿੱਤ ਦੇ ਅਸਲੀ ਨਾਇਕ ਰਹੇ ਸੰਜੂ ਸੈਮਸਨ ਨੂੰ ਮਾਰਚ ਮਹੀਨੇ ਲਈ 'ਆਈ.ਸੀ.ਸੀ. ਮੇਨਜ਼ ਪਲੇਅਰ ਆਫ ਦ ਮੰਥ' (ICC Men's Player of the Month) ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਸੈਮਸਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਇਹ ਵੱਕਾਰੀ ਖਿਤਾਬ ਆਪਣੇ ਨਾਮ ਕੀਤਾ ਹੈ।

ਬੈਂਚ ਤੋਂ ਉੱਠ ਕੇ ਬਣੇ 'ਪਲੇਅਰ ਆਫ ਦ ਟੂਰਨਾਮੈਂਟ' 
ਸੰਜੂ ਸੈਮਸਨ ਦਾ ਇਹ ਸਫ਼ਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਰਿਹਾ। ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਉਹ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ, ਪਰ ਜਿੰਬਾਬਵੇ ਵਿਰੁੱਧ ਮਿਲੇ ਮੌਕੇ ਨੇ ਸਭ ਕੁਝ ਬਦਲ ਦਿੱਤਾ। ਸੈਮਸਨ ਨੇ ਵੈਸਟਇੰਡੀਜ਼ ਵਿਰੁੱਧ 'ਕਰੋ ਜਾਂ ਮਰੋ' ਵਾਲੇ ਮੈਚ ਵਿੱਚ ਨਾਬਾਦ 97 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ ਵਿਰੁੱਧ ਸੈਮੀਫਾਈਨਲ ਵਿੱਚ 89 ਦੌੜਾਂ ਅਤੇ ਨਿਊਜ਼ੀਲੈਂਡ ਵਿਰੁੱਧ ਫਾਈਨਲ ਵਿੱਚ ਵੀ 89 ਦੌੜਾਂ ਬਣਾ ਕੇ ਭਾਰਤ ਨੂੰ ਵਿਸ਼ਵ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦ ਟੂਰਨਾਮੈਂਟ' ਦਾ ਐਵਾਰਡ ਵੀ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਉਨ੍ਹਾਂ ਦੇ ਇਸ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ।
 


author

Tarsem Singh

Content Editor

Related News