ਸੰਜੂ ਸੈਮਸਨ ਨੇ 2024 ਵਿਚ ਧਮਾਕੇਦਾਰ ਬੱਲੇਬਾਜ਼ੀ ਨਾਲ ਕ੍ਰਿਕਟ ਜਗਤ ’ਚ ਬਣਾਈ ਖਾਸ ਪਛਾਣ

Tuesday, Jan 07, 2025 - 04:05 PM (IST)

ਸੰਜੂ ਸੈਮਸਨ ਨੇ 2024 ਵਿਚ ਧਮਾਕੇਦਾਰ ਬੱਲੇਬਾਜ਼ੀ ਨਾਲ ਕ੍ਰਿਕਟ ਜਗਤ ’ਚ ਬਣਾਈ ਖਾਸ ਪਛਾਣ

ਨਵੀਂ ਦਿੱਲੀ– ਭਾਰਤੀ ਧਮਾਕੇਦਾਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਆਪਣੀ ਦਮਦਾਰ ਬੱਲੇਬਾਜ਼ੀ ਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨਾਲ ਕ੍ਰਿਕਟ ਦੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਸਾਲ 2024 ਵਿਚ ਤਿੰਨ ਟੀ-20 ਕੌਮਾਂਤਰੀ ਸੈਂਕੜੇ ਲਾਉਣ ਵਾਲੇ ਪਹਿਲੇ ਖਿਡਾਰੀ ਦੇ ਰੂਪ ਵਿਚ ਸੰਜੂ ਸੈਸਮਨ ਨੇ ਕ੍ਰਿਕਟ ਜਗਤ ਵਿਚ ਇਕ ਖਾਸ ਪਛਾਣ ਬਣਾਈ ਹੈ।

ਬੀਤੇ ਸਾਲ ਭਾਰਤੀ ਕ੍ਰਿਕਟ ਵਿਚ ਕਈ ਇਤਿਹਾਸਕ ਪ੍ਰਦਰਸ਼ਨ ਦੇਖਣ ਨੂੰ ਮਿਲੇ ਜਿਹੜੇ ਕਿ ਯਾਦਗਾਰ ਬਣ ਗਏ। ਸੰਜੂ ਨੇ ਘਰੇਲੂ ਤੇ ਕੌਮਾਂਤਰੀ ਪੱਧਰ ਦੇ ਮੈਚਾਂ ਵਿਚ ਦਬਾਅ ਦੇ ਬਾਵਜੂਦ ਬਿਹਤਰੀਨ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਦੇ ਸਭ ਤੋਂ ਭਰੋਸੇਮੰਦ ਖਿਡਾਰੀ ਦੇ ਰੂਪ ਵਿਚ ਜਗ੍ਹਾ ਬਣਾ ਲਈ ਹੈ।

ਅੰਕੜਿਆਂ ਦੇ ਅਨੁਸਾਰ ਸੰਜੂ ਸਾਲ 2024 ਵਿਚ ਟੀ-20 ਵਿਚ ਸੈਂਕੜੇ ਬਣਾਉਣ ਵਾਲਾ ਪਹਿਲਾ ਭਾਰਤੀ ਵਿਕਟਕੀਪਰ ਤੇ ਲਗਾਤਾਰ 2 ਸੈਂਕੜੇ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਹੈ। ਉਸ ਨੇ ਇਕ ਕੈਲੰਡਰ ਸਾਲ ਵਿਚ ਸਭ ਤੋਂ ਵੱਧ 3 ਟੀ-20 ਸੈਂਕੜੇ ਲਾਏ। ਸੰਜੇ ਦੇ ਸੈਂਕੜਿਆਂ ਦਾ ਸਿਲਸਿਲਾ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਬੰਗਲਾਦੇਸ਼ ਵਿਰੁੱਧ 47 ਗੇਂਦਾਂ ਵਿਚ 111 ਦੌੜਾਂ ਨਾਲ ਸ਼ੁਰੂ ਹੋਇਆ।

ਉਸ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ। ਉਸ ਦੀ ਡਰਬਨ ਦੇ ਕਿੰਗਸਮੀਡ ’ਚ ਖੇਡੀ ਗਈ ਪਾਰੀ ਦੀ ਬਦੌਲਤ ਭਾਰਤ ਨੇ ਸੀਰੀਜ਼ 3-0 ਨਾਲ ਆਪਣੇ ਕੀਤੀ। ਉਸ ਨੇ ਡਰਬਨ ਦੇ ਕਿੰਗਜ਼ਮੀਡ ਵਿਚ ਦੱਖਣੀ ਅਫਰੀਕਾ ਵਿਰੁੱਧ ਸਿਰਫ 50 ਗੇਂਦਾਂ ਵਿਚ ਧਮਾਕੇਦਾਰ 107 ਦੌੜਾਂ ਬਣਾਈਆਂ । ਇਸ ਮੈਚ ਵਿਚ ਭਾਰਤ ਨੂੰ 61 ਦੌੜਾਂ ਦੀ ਵੱਡੀ ਜਿੱਤ ਮਿਲੀ।

ਸੈਮਸਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 56 ਗੇਂਦਾਂ ’ਤੇ ਅਜੇਤੂ 109 ਦੌੜਾਂ ਬਣਾ ਕੇ ਸਾਲ ਦਾ ਤੀਜਾ ਟੀ-20 ਸੈਂਕੜਾ ਲਾ ਕੇ ਇਤਿਹਾਸ ਰਚ ਦਿੱਤਾ। ਬੀਤੇ ਸਾਲ ਸੰਜੂ ਨੇ 13 ਮੈਚਾਂ ਵਿਚ 3 ਸੈਂਕੜੇ, 1 ਅਰਧ ਸੈਂਕੜੇ ਸਮੇਤ ਕੁੱਲ 436 ਦੌੜਾਂ ਬਣਾਈਆਂ। ਉਸਦਾ ਸਭ ਤੋਂ ਵੱਧ ਸੈਂਕੜੇ ਵਾਲੀ ਰਿਕਾਰਡ 111 ਦੌੜਾਂ ਦਾ ਹੈ। ਇਸ ਦੌਰਾਨ ਉਸ ਨੇ 35 ਚੌਕੇ ਤੇ 31 ਛੱਕੇ ਲਾਏ।
 


author

Tarsem Singh

Content Editor

Related News