ਸੰਜੂ ਸੈਮਸਨ ਨੇ ਪੈਵੇਲੀਅਨ ਦੀ 'ਛੱਤ' 'ਤੇ ਮਾਰਿਆ ਜ਼ਬਰਦਸਤ ਛੱਕਾ, RR ਨੇ ਸ਼ੇਅਰ ਕੀਤੀ ਵੀਡੀਓ

Tuesday, Jan 02, 2024 - 12:35 PM (IST)

ਸੰਜੂ ਸੈਮਸਨ ਨੇ ਪੈਵੇਲੀਅਨ ਦੀ 'ਛੱਤ' 'ਤੇ ਮਾਰਿਆ ਜ਼ਬਰਦਸਤ ਛੱਕਾ, RR ਨੇ ਸ਼ੇਅਰ ਕੀਤੀ ਵੀਡੀਓ

ਸਪੋਰਟਸ ਡੈਸਕ : ਆਪਣੀ ਸ਼ਾਨਦਾਰ ਹਿਟਿੰਗ ਲਈ ਜਾਣੇ ਜਾਂਦੇ ਸੰਜੂ ਸੈਮਸਨ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਵੱਡੇ ਸ਼ਾਟ ਮਾਰਦੇ ਨਜ਼ਰ ਆ ਰਹੇ ਹਨ। ਸੈਮਸਨ ਨੇ ਹਾਲ ਹੀ 'ਚ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਲਗਾਇਆ ਸੀ, ਜਿਸ ਕਾਰਨ ਉਹ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਸਨ।

ਇਹ ਵੀ ਪੜ੍ਹੋ : Indian Sports Calendar 2024 : ਕ੍ਰਿਕਟ, ਹਾਕੀ, ਬੈਡਮਿੰਟਨ ਦੇ ਹੋਣਗੇ ਪ੍ਰਮੁੱਖ ਆਯੋਜਨ

ਹੁਣ ਸੈਮਸਨ 5 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਰਣਜੀ ਸੀਜ਼ਨ 2024 ਦੀ ਤਿਆਰੀ ਕਰ ਰਿਹਾ ਹੈ। ਉਹ ਉੱਤਰ ਪ੍ਰਦੇਸ਼ ਦੇ ਖਿਲਾਫ ਸੀਜ਼ਨ ਦੇ ਸ਼ੁਰੂਆਤੀ ਮੈਚ ਵਿੱਚ ਕੇਰਲ ਲਈ ਖੇਡੇਗਾ। ਸੰਜੂ ਦੀ ਨਜ਼ਰ ਭਾਰਤੀ ਟੈਸਟ ਟੀਮ 'ਚ ਜਗ੍ਹਾ ਬਣਾਉਣ 'ਤੇ ਹੈ। ਇਸ ਲਈ ਰਣਜੀ ਸੀਜ਼ਨ ਉਨ੍ਹਾਂ ਲਈ ਅਹਿਮ ਰਹੇਗਾ।

ਇਹ ਵੀ ਪੜ੍ਹੋ : ਸਟੀਵ ਵਾਗ ਨੇ ਟੈਸਟ ਕ੍ਰਿਕਟ ਨੂੰ ਤਵੱਜੋ ਨਾ ਦੇਣ ਲਈ ਆਈ. ਸੀ. ਸੀ. ਤੇ ਚੋਟੀ ਦੇ ਕ੍ਰਿਕਟ ਬੋਰਡਾਂ ਦੀ ਕੀਤੀ ਆਲੋਚਨਾ

ਹਾਲਾਂਕਿ, IPL ਫਰੈਂਚਾਇਜ਼ੀ ਰਾਜਸਥਾਨ ਰਾਇਲਸ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸੰਜੂ ਸੈਮਸਨ ਕੇਰਲ ਦੇ ਇੱਕ ਮੈਦਾਨ ਵਿੱਚ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਲੈੱਗ ਸਪਿਨਰ ਨੂੰ ਮਿਡਲ ਸਟੰਪ ਲਾਈਨ 'ਤੇ ਸੰਜੂ ਸੈਮਸਨ ਨੂੰ ਚੰਗੀ ਫਲਾਈਟਿਡ ਡਿਲੀਵਰੀ ਕਰਦੇ ਹੋਏ ਦੇਖਿਆ ਜਾਂਦਾ ਹੈ ਤੇ ਸੰਜੂ ਆਪਣੇ ਆਮ ਤਰੀਕੇ ਨਾਲ ਬਿਨਾਂ ਕਿਸੇ ਮੁਸ਼ਖਲ ਦੇ ਗੇਂਦ ਦੇ ਕੋਲ ਆਉਂਦਾ ਹੈ ਅਤੇ ਇਸਨੂੰ ਪਵੇਲੀਅਨ ਦੀ ਛੱਤ 'ਤੇ ਸੁੱਟ ਦਿੰਦਾ ਹੈ।

ਦੇਖੋ ਵੀਡੀਓ :-

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News