ਟੀਮ ਇੰਡੀਆ ''ਚ ਸ਼ਾਮਲ ਕੀਤੇ ਜਾਣ ਦੇ ਬਾਅਦ ਸੰਜੂ ਸੈਮਸਨ ਨੇ ਦਿੱਤਾ ਇਹ ਵੱਡਾ ਬਿਆਨ
Friday, Nov 29, 2019 - 12:56 PM (IST)

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਟੀ-20 ਟੀਮ 'ਚ ਸ਼ਾਮਲ ਕੀਤਾ ਗਿਆ ਹੈ ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲ ਸਕੇਗੀ, ਕਿਉਂਕਿ ਬੰਗਲਾਦੇਸ਼ ਖਿਲਾਫ ਸੀਰੀਜ਼ 'ਚ ਉਹ ਵੀ ਟੀਮ ਦਾ ਹਿੱਸਾ ਸਨ ਪਰ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਮਿਲੀ ਸੀ। ਅਜਿਹੇ 'ਚ ਟੀਮ 'ਚ ਸ਼ਾਮਲ ਕੀਤੇ ਜਾਣ ਵਾਲੇ ਨੌਜਵਾਨ ਖਿਡਾਰੀ ਸੰਜੂ ਸੈਮਸਨ ਨੇ ਆਪਣੇ ਖੇਡਣ ਦੀ ਸ਼ੈਲੀ ਸਬੰਧੀ ਵੱਡਾ ਬਿਆਨ ਦਿੱਤਾ ਹੈ।
ਦਰਅਸਲ, ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਸੰਜੂ ਸੈਮਸਨ ਨੇ ਕਿਹਾ, ''ਮੈਂ ਇਸ (ਨਿਰੰਤਰਤਾ) ਬਾਰੇ 'ਚ ਨਹੀਂ ਸੋਚਿਆ ਹੈ ਕਿ ਇਹ ਇਕ ਮੁੱਦਾ ਹੈ। ਮੈਂ ਜੋ ਸਮਝਿਆ ਹੈ ਉਹ ਇਹ ਹੈ ਕਿ ਮੈਂ ਥੋੜ੍ਹਾ ਵੱਖ ਕਿਸਮ ਦਾ ਖਿਡਾਰੀ ਹਾਂ ਅਤੇ ਮੈਨੂੰ ਲਗਦਾ ਹੈ ਕਿ ਮੈਂ ਮੈਦਾਨ 'ਤੇ ਜਾ ਕੇ ਗੇਂਦਬਾਜ਼ਾਂ 'ਤੇ ਹਾਵੀ ਹੋ ਸਕਦਾ ਹਾਂ। ਅਜਿਹਾ ਹੋ ਸਕਦਾ ਹੈ ਕਿ ਜਦੋਂ ਮੈਂ ਨਿਰੰਤਰਤਾ 'ਤੇ ਧਿਆਨ ਦੇਵਾਂ ਤਾਂ ਮੈਂ ਆਪਣਾ ਸਟਾਈਲ ਗੁਆ ਦਵਾਂ। ਨਿਰੰਤਰਤਾ ਲਿਆਉਣ ਲਈ ਮੈਂ ਆਪਣੇ ਖੇਡਣ ਦੀ ਸ਼ੈਲੀ 'ਚ ਬਦਲਾਅ ਨਹੀਂ ਕਰ ਸਕਦਾ।''