ਲਿਸਟ ਏ ਕ੍ਰਿਕਟ ''ਚ ਸੰਜੂ ਸੈਮਸਨ ਦਾ ਕਮਾਲ, 129 ਗੇਂਦਾਂ ''ਤੇ ਬਣਾਈਆਂ 212 ਦੌੜਾਂ

10/12/2019 5:25:20 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਨੇ ਲਿਸਟ ਏ ਕ੍ਰਿਕਟ 'ਚ ਦੋਹਰਾ ਸੈਂਕੜਾ ਜੜ ਦਿੱਤਾ ਹੈ। ਤੁਹਾਨੂੰ ਦਸ ਦਈਏ ਕਿ ਵਿਜੇ ਹਜ਼ਾਰੇ ਟਰਾਫੀ 2019 'ਚ ਕੇਰਲ ਵੱਲੋਂ ਖੇਡਦੇ ਹੋਏ ਸੰਜੂ ਸੈਮਸਨ ਨੇ ਗੋਆ ਖਿਲਾਫ 212 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੰਜੂ ਸੈਮਸਨ ਨੇ ਆਪਣੀ ਧਮਾਕੇਦਾਰ ਪਾਰੀ ਦੇ ਨਾਲ ਇਤਿਹਾਸ ਰਚ ਦਿੱਤਾ ਹੈ।

ਦਰਅਸਲ, ਲਿਸਟ ਏ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਸੰਜੂ ਸੈਮਸਨ ਭਾਰਤ ਦੇ ਛੇਵੇਂ ਬੱਲੇਬਾਜ਼ ਬਣ ਗਏ ਹਨ। ਸੱਜੇ ਹੱਥ ਦੇ ਬੱਲੇਬਾਜ਼ ਸੰਜੂ ਸੈਮਸਨ ਨੇ 129 ਗੇਂਦਾਂ 'ਚ 21 ਚੌਕੇ ਅਤੇ 10 ਛੱਕੇ ਲਗਾ ਕੇ 212 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਸੰਜੂ ਸੈਮਸਨ ਦਾ ਸਟ੍ਰਾਈਕਰੇਟ 164.34 ਦਾ ਰਿਹਾ, ਜੋ ਕਿਸੇ ਵੀ ਭਾਰਤੀ ਦਾ ਦੋਹਰੇ ਸੈਂਕੜੇ ਲਈ ਸਭ ਤੋਂ ਜ਼ਿਆਦਾ ਹੈ। ਸੰਜੂ ਸੈਮਸਨ ਦਾ ਇਹ ਫਰਸਟ ਕਲਾਸ ਕ੍ਰਿਕਟ ਦਾ ਪਹਿਲਾ ਸੈਂਕੜਾ ਸੀ, ਜਿਸ ਨੂੰ ਉਨ੍ਹਾਂ ਨੇ ਦੋਹਰੇ ਸੈਂਕੜੇ 'ਚ ਤਬਦੀਲ ਕੀਤਾ। ਇੰਨਾ ਹੀ ਨਹੀਂ, ਦੋਹਰਾ ਸੈਂਕੜਾ ਠੋਕ ਕੇ ਉਨ੍ਹਾਂ ਨੇ ਰਿਸ਼ਭ ਪੰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।


Tarsem Singh

Content Editor

Related News