ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਜਾਣੋ ਇਸ ਵੀਜ਼ੇ ਦੀਆਂ ਖ਼ਾਸੀਅਤਾਂ

Friday, Jul 16, 2021 - 12:41 PM (IST)

ਦੁਬਈ : ਸੰਯੁਕਤ ਅਰਬ ਅਮੀਰਾਤ ਨੇ ਭਾਰਤੀ ਮਹਿਲਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਪਤੀ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਇਬ ਮਲਿਕ ਨੂੰ 10 ਸਾਲ ਦਾ ਯੂ.ਏ.ਈ. ਦਾ ਗੋਲਡਨ ਵੀਜ਼ਾ ਦਿੱਤਾ ਹੈ।ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਸੰਜੇ ਦੱਤ ਦੇ ਬਾਅਦ ਸਾਨੀਆ ਇਹ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣ ਗਈ ਹੈ। ਇਹ ਵੀਜ਼ਾ ਮਿਲਣ ਦੇ ਬਾਅਦ ਸਾਨੀਆ ਆਪਣੇ ਪਤੀ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨਾਲ 10 ਸਾਲ ਤੱਕ ਯੂ.ਏ.ਈ. ਵਿਚ ਰਹਿ ਸਕਦੇ ਹਨ।

ਇਹ ਵੀ ਪੜ੍ਹੋ: ਜਰਮਨੀ ਮਗਰੋਂ ਹੁਣ ਬੈਲਜੀਅਮ ’ਚ ਭਿਆਨਕ ਹੜ੍ਹ, ਕਰੀਬ ਦਰਜਨ ਲੋਕਾਂ ਦੀ ਮੌਤ, ਵੇਖੋ ਤਬਾਹੀ ਦੀਆਂ ਤਸਵੀਰਾਂ

PunjabKesari

ਇਹ ਸਨਮਾਨ ਮਿਲਣ ਦੇ ਬਾਅਦ ਸਾਨੀਆ ਨੇ ਕਿਹਾ, ‘ਦੁੁੁਬਈ ਗੋਲਡਨ ਵੀਜ਼ਾ ਦੇਣ ਲਈ ਸਭ ਤੋਂ ਪਹਿਲਾਂ ਮੈਂ ਸ਼ੇਖ ਮੁਹੰਮਦ ਬਿਨ ਰਾਸ਼ਿਦ, ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜਨਸ਼ਿਪ ਐਂਡ ਜਨਰਲ ਅਥਾਰਟੀ ਆਫ ਸਪੋਰਸਟ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਦੁਬਈ ਮੇਰੇ ਅਤੇ ਮੇਰੇ ਪਰਿਵਾਰ ਦੇ ਬੇਹੱਦ ਕਰੀਬ ਹੈ।’ ਸਾਨੀਆ ਨੇ ਅੱਗੇ ਕਿਹਾ, ‘ਦੁਬਈ ਮੇਰਾ ਦੂਜਾ ਘਰ ਹੈ ਅਤੇ ਅਸੀਂ ਇੱਥੇ ਜ਼ਿਆਦਾ ਸਮਾਂ ਬਿਤਾਉਣ ਦੀ ਉਮੀਦ ਕਰ ਰਹੇ ਹਾਂ। ਭਾਰਤ ਦੇ ਕੁੱਝ ਚੁਣੇ ਹੋਏ ਨਾਗਰਿਕਾਂ ਵਿਚੋਂ ਇਕ ਹੋਣ ਦੇ ਨਾਤੇ, ਇਹ ਸਾਡੇ ਲਈ ਇਕ ਵੱਡਾ ਸਨਮਾਨ ਹੈ। ਇਸ ਨਾਲ ਸਾਨੂੰ ਆਪਣੇ ਟੈਨਿਸ ਅਤੇ ਕ੍ਰਿਕਟ ਖੇਡਾਂ ’ਤੇ ਕੰਮ ਕਰਨ ਦਾ ਮੌਕਾ ਵੀ ਮਿਲੇਗਾ।’

ਸਾਨੀਆ ਅਤੇ ਸ਼ੋਏਬ ਜਲਦ ਹੀ ਦੁਬਈ ਵਿਚ ਟੈਨਿਸ ਅਤੇ ਕ੍ਰਿਕਟ ਅਕਾਦਮੀ ਖੋਲ੍ਹਣਾ ਚਾਹੁੰਦੇ ਹਨ ਅਤੇ ਉਹ ਇਸ ਦਿਸ਼ਾ ਵਿਚ ਕੰਮ ਵੀ ਕਰ ਰਹੇ ਹਨ। ਦੱਸ ਦੇਈਏ ਕਿ ਭਾਰਤੀ ਟੈਨਿਸ ਸਟਾਰ ਸਾਨੀਆ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਐਕਸ਼ਨ ਵਿਚ ਨਜ਼ਰ ਆਵੇਗੀ। ਉਹ ਮਹਿਲਾ ਡਬਲਜ਼ ਮੁਕਾਬਲੇ ਵਿਚ ਅੰਕਿਤਾ ਰੈਨਾ ਨਾਲ ਕੋਰਟ ’ਤੇ ਉਤਰੇਗੀ।

ਇਹ ਵੀ ਪੜ੍ਹੋ: ਇੰਗਲੈਂਡ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਲਈ ਨਵੀਂ ਮੁਸੀਬਤ, 2 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ

ਗੋਲਡਨ ਵੀਜ਼ਾ ਦੇ ਫ਼ਾਇਦੇ
ਸਾਨੀਆ ਅਤੇ ਸ਼ੋਇਬ ਸਭ ਤੋਂ ਹਾਲੀਆ ਐਥਲੀਟ ਹਨ, ਜਿਨ੍ਹਾਂ ਨੂੰ ਯੂ.ਏ.ਈ. ਦਾ ਗੋਲਡਨ ਵੀਜ਼ਾ ਮਿਲਿਆ ਹੈ। ਇਸ ਵੀਜ਼ਾ ਨੂੰ ਯੂ.ਏ.ਈ. ਨੇ 2019 ਵਿਚ ਲਾਂਚ ਕੀਤਾ ਸੀ। ਇਸ ਵੀਜ਼ਾ ਦੇ ਮਿਲਣ ਦਾ ਮਤਲਬ ਹੈ ਕਿ ਯੂ.ਏ.ਈ. ਲੰਬੇ ਸਮੇਂ ਤੱਕ ਰਹਿਣ ਦਾ ਲਾਈਸੈਂਸ ਮਿਲਣਾ। ਇਸ ਵੀਜ਼ਾ ਦੀ ਮਿਆਦ 5 ਤੋਂ 10 ਸਾਲ ਦੀ ਹੁੰਦੀ ਹੈ, ਜਿਸ ਦੇ ਬਾਅਦ ਇਹ ਖ਼ੁਦ ਹੀ ਰੀਨਿਊ ਹੋ ਜਾਂਦਾ ਹੈ। ਯਾਨੀ ਵਾਰ-ਵਾਰ ਵੀਜ਼ਾ ਰੀਨਿਊ ਨਹੀਂ ਕਰਾਉਣਾ ਪੈਂਦਾ।

ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News